ਇੰਟਰਵਿਉ ਵਿਚ ਅਯੋਗ ਠਹਿਰਾਏ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗੀ ਅਜਿਹੀ ਚੀਜ਼ ਕਿ...

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈ ਆਪਣਾ ਰਵਾਇਤੀ ਕਿੱਤਾ ਹੀ ਕਰਦਾ ਤਾਂ ਠੀਕ ਸੀ-ਵਿਦਿਆਰਥੀ

File Photo

ਲਖਨਉ : ਬੀਐਚਯੂ (ਬਨਾਰਸ ਹਿੰਦੂ ਯੂਨੀਵਰਸਿਟੀ) ਦੇ ਫਿਲਾਸਫੀ ਵਿਭਾਗ ਵਿਚ ਅਸੀਸਟੈਂਟ ਪ੍ਰੋਫੈਸਰ ਦੀ ਅਸਾਮੀ ਦੇ ਇੰਟਰਵਿਉ ਵਿਚ ਅਯੋਗ ਠਹਿਰਾਉਣ 'ਤੇ ਇਕ ਵਿਦਿਆਰਥੀ ਨੇ ਇੱਛਾ ਮੌਤ ਮੰਗੀ ਹੈ। ਦਲਿਤ ਪੀਐਚਡੀ ਧਾਰਕ ਵਿਦਿਆਰਥੀ ਨੇ ਪ੍ਰਧਾਨਮੰਤਰੀ ਨੂੰ ਲਿਖੇ ਖੱਤ ਵਿਚ ਕਿਹਾ ਕਿ ਬੀਐਚਯੂ ਵਿਚ ਸਹਾਇਕ ਪ੍ਰਫੈਸਰ ਦੀ ਨਿਯੁਕਤੀ 'ਚ ਰਾਖਵੀ ਜਮਾਤ ਦੀਆਂ ਅਸਾਮੀਆਂ ਨੂੰ ਨਾਟ ਫਾਊਂਡ ਸੁਟੇਬਲ ਦੱਸਿਆ ਜਾ ਰਿਹਾ ਹੈ। ਇਸ ਤੋਂ ਵਧੀਆਂ ਤਾਂ ਮੈ ਆਪਣਾ ਰਵਾਇਤੀ ਕਿੱਤਾ ਹੀ ਕਰਦਾ ਤਾਂ ਠੀਕ ਸੀ। ਇਨ੍ਹਾਂ ਸੰਸਥਾਵਾਂ ਵਿਚ ਸਾਡੇ ਵਰਗਿਆਂ ਲਈ ਕੋਈ ਸਥਾਨ ਨਹੀਂ ਹੈ।

ਵਿਦਿਆਰਥੀ ਨੇ ਪ੍ਰਧਾਨਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਬੀਐਚਯੂ ਵਿਚ ਵਾਈਸ ਚਾਂਸਲਰ ਨੂੰ ਨਿਰਦੇਸ਼ ਦੇਣ ਕਿ ਜਿਨ੍ਹਾਂ ਵਿਸ਼ਿਆਂ ਵਿਚ ਉਮੀਦਵਾਰਾਂ ਨੂੰ ਨਾਟ ਫਾਊਂਡ ਸੂਟੇਬਲ ਕੀਤਾ ਗਿਆ ਹੈ ਉਨ੍ਹਾਂ ਦਾ ਦੁਬਾਰਾ ਇੰਟਰਵਿਉ ਲਿਆ ਜਾਵੇ। ਵਿਦਿਆਰਥੀ ਦਾ ਇਲਜ਼ਾਮ ਹੈ ਕਿ ਬੀਐਚਯੂ ਦੇ ਦਰਸ਼ਨ ਵਿਭਾਗ ਵਿਚ ਅਨੁਸੂਚਿਤ ਜਾਤੀ ਦੇ ਲਈ ਰਾਖਵੀ ਇਕ ਅਸਾਮੀ ਦੇ ਲਈ ਕੁੱਲ 12 ਉਮੀਦਵਾਰਾਂ ਦਾ ਇੰਟਰਵਿਉ ਹੋਇਆ ਸੀ। ਪਰ ਸਾਰਿਆ ਨੂੰ ਅਯੋਗ ਠਹਿਰਾ ਦਿੱਤਾ ਗਿਆ।

ਅਜਿਹਾ ਹੀ ਕਲਾ ਇਤਿਹਾਸ ਅਤੇ ਅਰਥਸ਼ਾਸਤਰ ਵਿਭਾਗ ਵਿਚ ਵੀ ਅਨੁਸੂਚਿਤ ਜਾਤੀ ਵਰਗ ਦੇ ਨਾਲ ਹੋਇਆ। ਇਤਿਹਾਸ ਵਿਭਾਗ ਵਿਚ ਹੋਰ ਪਿਛੜੇ ਵਰਗ ਦੇ ਰਾਖਵੇ ਕੋਟੇ ਵਿਚ ਆਏ ਸਾਰੇ ਉਮੀਦਵਾਰਾਂ ਨੂੰ ਅਯੋਗ ਠਹਿਰਾ ਦਿੱਤਾ ਗਿਆ ਅਤੇ ਇਸ ਅਹੁਦੇ ਨੂੰ ਨਹੀਂ ਭਰਿਆ ਗਿਆ।

ਸੰਸਕ੍ਰਿਤ ਵਿਗਆਨ ਫੈਕਲਟੀ ਦੇ ਧਰਮਗਾਮ ਵਿਭਾਗ ਅਤੇ ਆਯੂਰਵੈਦ ਫੈਕਲਟੀ ਦੇ ਮੈਡੀਸਨਲ ਕੈਮਿਸਟਰੀ ਵਿਭਾਗ ਵਿਚ ਅਨੁਸੂਚਿਤ ਜਨਜਾਤੀਆ ਦੇ ਲਈ ਰਾਖਵੀਆਂ ਅਸਾਮੀਆਂ ਅਯੋਗ ਹੋਣ ਕਾਰਨ ਖਾਲੀ ਰਹੀਆਂ।