ਜਦੋਂ ਅਚਾਨਕ ਘਰ ਦੀ ਛੱਤ 'ਤੇ ਕੁੱਦਿਆ ਸਾਨ੍ਹ, ਲੱਗਿਆ ਜਿਵੇਂ ਭੂਚਾਲ ਆ ਗਿਆ ਹੋਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਢਾਈ ਘੰਟੇਂ ਦੀ ਮਿਹਨਤ ਤੋਂ ਬਾਅਦ ਨਿੱਚੇ ਉਤਾਰਿਆ ਸਾਨ੍ਹ

When a bull suddenly jumped on the roof of the house

ਲਖਨਉ : ਉੱਤਰ ਪ੍ਰਦੇਸ਼ ਦੇ ਚੰਦੋਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇਕ ਸਾਨ੍ਹ ਕੁੱਦ ਕੇ ਘਰ ਦੀ ਛੱਤ 'ਤੇ ਜਾ ਪਹੁੰਚਿਆ ਜਿਸ ਨਾਲ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ। ਚੰਦੋਲੀ ਜਿਲ੍ਹੇ ਦੀ ਦੀਨਦਿਆਲਨਗਰ ਵਿਚ ਇਕ ਬਿਲਡਿੰਗ ਦੀ ਛੱਤ 'ਤੇ ਸਾਨ੍ਹ ਕੁੱਦ ਗਿਆ ਜਿਸ ਤੋਂ ਬਾਅਦ ਹਲਚਲ ਮੱਚ ਗਈ। ਤੁਰੰਤ ਘਰਵਾਲਿਆਂ ਨੇ ਇਸਦੀ ਜਾਣਕਾਰੀ ਨਗਰਪਾਲਿਕਾ ਨੂੰ ਦਿੱਤੀ। ਜਿਸ ਤੋਂ ਬਾਅਦ ਪ੍ਰਸ਼ਾਸਨ ਸਾਨ੍ਹ ਨੂੰ ਉਸ ਛੱਤ ਤੋਂ ਉਤਾਰਨ ਦੇ ਲਈ ਆਇਆ ਅਤੇ ਢਾਈ ਘੰਟੇ ਦੀ ਮਿਹਨਤ ਤੋਂ ਬਾਅਦ ਸਾਨ੍ਹ ਛੱਤ ਤੋਂ ਨਿੱਚੇ ਆਇਆ।

ਦਰਅਸਲ ਦੀਨਦਿਆਲਨਗਰ ਵਿਚ ਨਗਰਪਾਲਿਕਾ ਦਫ਼ਤਰ ਦੇ ਅੱਗੇ ਨਗਰਪਾਲਿਕਾ ਵੱਲੋਂ ਇਕ ਸ਼ਾਪਿੰਗ ਕੰਪਲੈਕਸ ਬਣਾਇਆ ਗਿਆ ਹੈ। ਸਾਨ੍ਹ ਇਸੇ ਸ਼ਾਪਿੰਗ ਕੰਪਲੈਂਕਸ ਦੀ ਛੱਤ 'ਤੇ ਪੋੜੀਆਂ ਰਾਹੀਂ ਪਹੁੰਚ ਗਿਆ ਅਤੇ ਨਿੱਚੇ ਵਾਪਸ ਜਾਣ ਦੀ ਥਾਂ ਗੁਆਂਢੀਆਂ ਦੀ ਛੱਤ 'ਤੇ ਕੁੱਦ ਗਿਆ। ਜਿਸ ਵੇਲੇ ਸਾਨ੍ਹ ਛੱਤ 'ਤੇ ਕੁੱਦਿਆ ਤਾਂ ਕੁੱਝ ਲੋਕ ਸੋ ਰਹੇ ਸਨ ਪਰ ਉਦੋਂ ਪੂਰਾ ਘਰ ਹੀ ਹਿੱਲ ਗਿਆ ਅਤੇ ਹਲਚੱਲ ਤੇਜ਼ ਹੀ ਗਈ।

 ਘਰ ਦੇ ਮਾਲਕ ਸ਼ੁਭਮ ਜਾਯਸਵਾਲ ਦਾ ਕਹਿਣਾ ਹੈ ਕਿ ਜਦੋਂ ਸਾਨ੍ਹ ਛੱਤ 'ਤੇ ਕੁੱਦਿਆ ਤਾਂ ਤੇਜ਼ ਅਵਾਜ਼ ਆਈ ਅਤੇ ਪੂਰਾ ਘਰ ਹੀ ਹਿੱਲ ਗਿਆ। ਸਾਨੂੰ ਅਜਿਹਾ ਲੱਗਿਆ ਕਿ ਜਿਵੇਂ ਭੂਚਾਲ ਆ ਗਿਆ ਹੋਵੇ। ਇਸ ਤੋਂ ਬਾਅਦ ਨਗਰਪਾਲਿਕਾ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਢਾਈ ਘੰਟੇ ਦੀ ਮਿਹਨਤ ਤੋਂ ਬਾਅਦ ਉਹ ਸਾਨ੍ਹ ਨਿੱਚੇ ਆ ਗਿਆ।

ਦੱਸਣਯੋਗ ਹੈ ਕਿ ਯੋਗੀ ਸਰਕਾਰ ਦੇ ਵੱਲੋਂ ਸੂਬੇ ਵਿਚ ਆਵਾਰਾ ਪਸ਼ੂਆਂ ਦੇ ਲਈ ਗਊਸ਼ਾਲਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਹਿਰਾਂ,ਪਿੰਡਾਂ ਅਤੇ ਕਸਬਿਆਂ ਵਿਚ ਗਊਸ਼ਾਲਾ ਬਣਾਈ ਜਾ ਰਹੀ ਹੈ। ਹਾਲਾਂਕਿ ਹੁਣ ਵੀ ਅਵਾਰਾ ਪਸ਼ੂਆਂ ਦੇ ਅਜਿਹਾ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨਾਲ ਫ਼ਸਲ ਦਾ ਨੁਕਸਾਨ ਕਰਨਾ ਅਤੇ ਇਸ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ।