ਲੜਕੀ ਨੇ ਕੀਤਾ ਆਨਲਾਈਨ ਆਰਡਰ, 42 ਡਿਲੀਵਰੀ ਲੜਕੇ ਪਹੁੰਚੇ ਖਾਣਾ ਲੈ ਕੇ
ਫੂਡ ਐਪ ਵਿਚ ਤਕਨੀਕੀ ਖਰਾਬੀ ਨਿਕਲਿਆ ਕਾਰਨ
ਫਿਲੀਪੀਨਜ਼: ਫਿਲੀਪੀਨਜ਼ ਤੋਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ 42 ਵੱਖ-ਵੱਖ ਡਿਲੀਵਰੀ ਲੜਕੇ ਉਸ ਕੋਲ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋ ਗਿਆ। ਜਦੋਂ ਇਹ ਮਾਮਲਾ ਦਾ ਖੁਲਾਸਾ ਹੋਇਆ ਤਾਂ ਕਾਰਨ ਸਾਹਮਣੇ ਆਇਆ।
ਇਕ ਰਿਪੋਰਟ ਅਨੁਸਾਰ ਫਿਲਪੀਨਜ਼ ਦੇ ਸੇਬੂ ਸਿਟੀ ਤੋਂ ਸਕੂਲ ਵਿਚ ਪੜ੍ਹ ਰਹੀ ਇਕ ਲੜਕੀ ਨੇ ਇਕ ਫੂਡ ਐਪ ਤੋਂ ਦੁਪਹਿਰ ਦੇ ਖਾਣੇ ਦਾ ਆਰਡਰ ਦਿੱਤਾ। ਆਰਡਰ ਤੋਂ ਬਾਅਦ, ਉਹ ਆਪਣੀ ਦਾਦੀ ਨਾਲ ਖਾਣੇ ਦੀ ਉਡੀਕ ਕਰਨ ਲੱਗ ਪਈ। ਉਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ।
ਕੁਝ ਸਮੇਂ ਬਾਅਦ, ਡਿਲੀਵਰੀ ਲੜਕਾ ਲੜਕੀ ਦੀ ਗਲੀ ਵਿਚ ਭੋਜਨ ਲੈ ਕੇ ਪਹੁੰਚ ਗਿਆ ਪਰ ਉਥੇ ਹੀ ਬਹੁਤ ਸਾਰੇ ਡਿਲੀਵਰੀ ਲੜਕੇ ਉਸੇ ਗਲੀ ਵਿੱਚ ਉਹੀ ਖਾਣਾ ਲੈ ਕੇ ਆ ਗਏ ਵੇਖਦੇ ਵੇਖਦੇ ਕੁੱਲ 42 ਡਿਲੀਵਰੀ ਬੁਆਏ ਉਥੇ ਇਕੱਠੇ ਹੋ ਗਏ। ਕੋਈ ਨਹੀਂ ਸਮਝ ਰਿਹਾ ਸੀ ਕਿ ਕੀ ਹੋ ਰਿਹਾ ਸੀ।
ਉਸ ਗਲੀ ਵਿਚ ਰਹਿੰਦੇ ਲੋਕਾਂ ਨੇ ਆਪਣੇ ਘਰਾਂ ਤੋਂ ਇਹ ਸਭ ਵੇਖਣਾ ਸ਼ੁਰੂ ਕਰ ਦਿੱਤਾ। ਇਕ ਸਥਾਨਕ ਲੜਕੇ ਨੇ ਇਹ ਸਭ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਆਖਰਕਾਰ, ਇਹ ਪਤਾ ਲੱਗ ਗਿਆ ਕਿ ਇਹ ਸਭ ਕਿਵੇਂ ਹੋਇਆ।
ਦਰਅਸਲ, ਇਹ ਸਭ ਫੂਡ ਐਪ ਵਿਚ ਤਕਨੀਕੀ ਖਰਾਬੀ ਕਾਰਨ ਹੋਇਆ ਸੀ ਜਿਸ ਕਾਰਨ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਸਹੀ ਢੰਗ ਨਾਲ ਕੰਮ ਨਹੀਂ ਕਰਨ ਦੇ ਕਾਰਨ, ਲੜਕੀ ਦੁਆਰਾ ਦਿੱਤਾ ਆਰਡਰ 42 ਡਿਲੀਵਰੀ ਲੜਕਿਆਂ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣਾ ਲੈ ਕੇ ਉਥੇ ਪਹੁੰਚ ਗਏ।