ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ, ਸ਼ਾਹ ਤੇ ਕੈਪਟਨ ਦੀ ਮੀਟਿੰਗ ਨੂੰ ਲੈ ਕੇ ਬੀਬੀ ਬਾਦਲ 'ਚ ਰੋਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਬਿੱਲ ਪਾਸ ਕੀਤੇ ਗਏ ਤੇ ਜਦੋਂ ਕਿਸਾਨ ਪਟੜੀਆਂ 'ਤੇ ਬੈਠੇ ਸਨ ਉਦੋਂ ਕੈਪਟਨ ਇਕ ਇੰਚ ਵੀ ਨਹੀਂ ਹਿੱਲੇ ਤੇ ਹੁਣ ਜਦੋਂ ਅਮਿਤ ਸ਼ਾਹ ਨੇ ਬੁਲਾਿਆ ਤਾਂ ਭੱਜ ਕੇ ਚਲੇ ਗਏ

Harsimrat Badal, Captain Amarinder Singh

ਨਵੀਂ ਦਿੁੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਦਿੱਲੀ ਵਿਚ ਜਾਰੀ ਹੈ। ਬੁੱਧਵਾਰ ਅੰਦੋਲਨ ਦੇ ਸੱਤਵੇਂ ਦਿਨ ਵੀ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਮੁਲਾਕਾਤ ਨੂੰ ਅਕਾਲੀ ਦਲ ਦੀ ਲੀਡਰ ਹਰਸਿਮਰਤ ਬਾਦਲ ਨੇ ਕੈਪਟਨ-ਮੋਦੀ ਵਿਚਾਲੇ ਗੰਢਤੁਪ ਦੱਸਿਆ ਹੈ। ਇਸ ਮੁਲਾਕਾਤ ਨੂੰ ਲੈ ਕੇ ਹਰਸਮਿਰਤ ਨੇ ਕੈਪਟਨ 'ਤੇ ਨਿਸ਼ਾਨਾ ਵੀ ਸਾਧਿਆ। ਸਾਬਕਾ ਕੇਂਦਰੀ ਮੰਤਰੀ ਨੇ ਇਕ ਟਵੀਟ 'ਚ ਲਿਖਿਆ ਹੈ ਕਿ ਕੈਪਟਨ-ਮੋਦੀ ਦੀ ਗੰਢਤੁਪ ਉਜਾਗਰ: ਜਦੋਂ ਬਿੱਲ ਪਾਸ ਕੀਤੇ ਗਏ ਤੇ ਜਦੋਂ ਕਿਸਾਨ ਪਟੜੀਆਂ 'ਤੇ ਬੈਠੇ ਸਨ

ਉਦੋਂ ਕੈਪਟਨ ਇਕ ਇੰਚ ਵੀ ਨਹੀਂ ਹਿੱਲੇ। ਜਦੋਂ ਕਿਸਾਨਾਂ 'ਤੇ ਵਾਟਰ ਕੈਨਨ ਚੱਲਿਆ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਉਦੋਂ ਕਿਸਾਨ ਇਕ ਇੰਚ ਨਹੀਂ ਹਿੱਲੇ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਠੰਡ 'ਚ ਬਹਾਦਰੀ ਨਾਲ ਡਟੇ ਹੋਏ ਹਨ। ਪਰ ਕੇਂਦਰੀ ਗ੍ਰਹਿ ਮੰਤਰੀ ਉਨ੍ਹਾਂ ਨੂੰ ਬਲਾਉਂਦੇ ਹਨ ਤਾਂ ਉਹ ਭੱਜ ਕੇ ਚਲੇ ਜਾਂਦੇ ਹਨ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਹੈ। ਕੇਂਦਰ ਦੀ ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਤੇ ਸ਼ਾਹ ਦੇ ਵਿਚਾਲੇ ਮੁਲਾਕਾਤ ਹੋਵੇਗੀ। ਦੋਵਾਂ 'ਚ ਕਿਸਾਨ ਅੰਦੋਲਨ 'ਤੇ ਗੱਲ ਹੋਵੇਗੀ।