ਪੀਐੱਮ ਮੋਦੀ ਸੰਸਦ ਵਿਚ ਦੱਸਣ ਕਿ MSP 'ਤੇ ਕਾਨੂੰਨ ਕਦੋਂ ਬਣੇਗਾ? - ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਕਿੰਨਾ-ਕਦੋਂ ਮਿਲੇਗਾ

Rahul Gandhi

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਤੇ ਤੰਜ਼ ਕੱਸਦੇ ਹੋਏ ਉਹਨਾਂ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੇ ਸਵਾਲ ਕੀਤੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੰਸਦ ਵਿਚ ਦੱਸਣਾ ਚਾਹੀਦਾ ਹੈ ਕਿ ਤੁਸੀਂ ਪਸ਼ਚਾਤਾਪ ਕਿਵੇਂ ਕਰੋਗੇ?

ਲਖੀਮਪੁਰ ਮਾਮਲੇ ਦੇ ਮੰਤਰੀ ਨੂੰ ਬਰਖ਼ਾਸਤ ਕਦੋਂ  ਕਰੋਗੇ? 
ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਕਿੰਨਾ ਤੇ ਕਦੋਂ ਮਿਲੇਗਾ?
ਕਿਸਾਨਾਂ 'ਤੇ ਦਰਜ ਝੂਠੇ ਕੇਸ ਕਦੋਂ ਵਾਪਸ ਹੋਣਗੇ?
MSP 'ਤੇ ਕਾਨੂੰਨ ਕਦੋਂ ਬਣੇਗਾ?
ਇਸ ਤੋਂ ਬਿਨ੍ਹਾਂ ਮਾਫ਼ੀ ਅਧੂਰੀ!

 

ਰਾਹੁਲ ਨੇ ਟਵੀਟ ਕਰ ਕੇ ਲਿਖਿਆ ਕਿ ,‘‘ਜਦੋਂ ਪ੍ਰਧਾਨ ਮੰਤਰੀ ਨੇ ਖੇਤੀ ਵਿਰੋਧੀ ਕਾਨੂੰਨ ਬਣਾਉਣ ਲਈ ਮੁਆਫ਼ੀ ਮੰਗ ਲਈ ਹੈ ਤਾਂ ਉਹ ਸੰਸਦ ’ਚ ਇਹ ਵੀ ਦੱਸਣ ਕਿ ਲਖੀਮਪੁਰ ਮਾਮਲੇ ਦੇ ਮੰਤਰੀ ਦੀ ਬਰਖ਼ਾਸਤਗੀ ਕਦੋਂ? ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਕਿੰਨਾ-ਕਦੋਂ? ਸੱਤਿਆਗ੍ਰਹੀਆਂ ਵਿਰੁੱਧ ਝੂਠੇ ਕੇਸ ਵਾਪਸ ਕਦੋਂ? ਐੱਮ.ਐੱਸ.ਪੀ. ’ਤੇ ਕਾਨੂੰਨ ਕਦੋਂ? ਇਸ ਦੇ ਬਿਨ੍ਹਾਂ ਮਾਫ਼ੀ ਅਧੂਰੀ ਹੈ!’’

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਅਕਤੂਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਦੋਹਾਂ ਸਦਨਾਂ- ਲੋਕ ਸਭਾ ਅਤੇ ਰਾਜ ਸਭਾ ਨੇ ਮਨਜ਼ੂਰੀ ਵੀ ਦੇ ਦਿੱਤੀ ਸੀ।