ਬੰਗਲਾਦੇਸ਼ ਸਰਹੱਦ 'ਤੇ 4.5 ਕਰੋੜ ਤੋਂ ਵੱਧ ਦੇ ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ

photo

 

ਕੋਲਕਾਤਾ: ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਬੰਗਾਲ ਵਿੱਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਤੋਂ ਇੱਕ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਸੋਨੇ ਦੇ 66 ਬਿਸਕੁਟ ਬਰਾਮਦ ਹੋਏ ਹਨ, ਜਿਨ੍ਹਾਂ ਦੀ ਕੀਮਤ 4.5 ਕਰੋੜ ਤੋਂ ਵੱਧ ਹੈ। ਇਹ ਬਿਸਕੁਟ ਇੱਕ ਟਰੱਕ ਵਿੱਚ ਛੁਪਾ ਕੇ ਬੰਗਲਾਦੇਸ਼ ਤੋਂ ਭਾਰਤ ਲਿਆਂਦੇ ਗਏ ਸਨ। ਇਹ ਜਾਣਕਾਰੀ ਬੀਐਸਐਫ ਨੇ ਦਿੱਤੀ ਹੈ।

ਬੀਐਸਐਫ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਜਵਾਨਾਂ ਨੇ ਦੱਖਣੀ ਬੰਗਾਲ ਦੇ ਪੇਟਰਾਪੋਲ ਪਿੰਡ 'ਚ ਬੰਗਲਾਦੇਸ਼ ਤੋਂ ਵਾਪਸ ਆ ਰਹੇ ਇਕ ਟਰੱਕ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਟਰੱਕ ਵਿੱਚ ਲੁਕਾਏ 66 ਸੋਨੇ ਦੇ ਬਿਸਕੁਟ ਅਤੇ 8311.61 ਗ੍ਰਾਮ ਵਜ਼ਨ ਦੇ 2 ਸੋਨੇ ਦੇ ਗੱਟੇ ਬਰਾਮਦ ਹੋਏ। ਇਨ੍ਹਾਂ ਦੀ ਕੀਮਤ 4.5 ਕਰੋੜ ਦੱਸੀ ਗਈ ਹੈ। ਇਸ ਸਾਰੀ ਕਾਰਵਾਈ ਨੂੰ ਬੀਐਸਐਫ ਦੀ 145ਵੀਂ ਪੈਟਰਾਪੋਲ ਬਟਾਲੀਅਨ ਨੇ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਇਹ ਬਿਸਕੁਟ ਬੰਗਲਾਦੇਸ਼ ਤੋਂ ਇੱਕ ਟਰੱਕ ਵਿੱਚ ਛੁਪਾ ਕੇ ਭਾਰਤ ਲਿਆਂਦੇ ਗਏ ਸਨ। ਪੁੱਛਗਿੱਛ ਤੋਂ ਬਾਅਦ ਟਰੱਕ 'ਚ ਆਏ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸ ਨੂੰ ਦੇਣਾ ਸੀ ਅਤੇ ਇਸ ਤਸਕਰੀ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ।