ਕੰਪਨੀ ਦੇ ਵਕੀਲਾਂ ਨੇ ਕੀਤਾ ਸਵਿਕਾਰ, ਮੈਗੀ 'ਚ ਸੀ ਜ਼ਿਆਦਾ ਲੈੱਡ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ‘ਚ ਵੱਡੀ ਗਿਣਤੀ ਲੋਕਾਂ ਦੇ ਖਾਣਪਾਨ ਦਾ ਹਿੱਸਾ ਬਣ ਚੁੱਕੀ 2 ਮਿੰਟ ਵਾਲੀ ਮੈਗੀ ਨੇ ਇੱਕ ਵਾਰ ਫ਼ਿਰ ਲੋਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਦਰਅਸਲ ਸਿਹਤ ....

Maggi

ਨਵੀਂ ਦਿੱਲੀ : ਭਾਰਤ ‘ਚ ਵੱਡੀ ਗਿਣਤੀ ਲੋਕਾਂ ਦੇ ਖਾਣਪਾਨ ਦਾ ਹਿੱਸਾ ਬਣ ਚੁੱਕੀ 2 ਮਿੰਟ ਵਾਲੀ ਮੈਗੀ ਨੇ ਇੱਕ ਵਾਰ ਫ਼ਿਰ ਲੋਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਦਰਅਸਲ ਸਿਹਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰ ਪਾਉਣ ਕਰਕੇ ਪਿੱਛਲੇ ਸਾਲ 550 ਟਨ ਮੈਗੀ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ ਜਦਕਿ ਸਰਕਾਰ ਨੇ ਮੁਆਵਜ਼ੇ ਦੇ ਤੌਰ ਤੇ ਕੰਪਨੀ ਤੋਂ 640 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹੁਣ ਸੁਪਰੀਮ ਕੋਰਟ ਨੇ ਤਿੰਨ ਸਾਲ ਬਾਅਦ ਕੌਮੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ‘ਚ ਰੁਕੀ ਸੁਣਵਾਈ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਨੈਸਲੇ ਇੰਡੀਆ ਨੇ ਵੀ ਸੁਪਰੀਮ ਕੋਰਟ ‘ਚ ਸਵੀਕਾਰ ਕੀਤਾ ਹੈ ਕਿ ਉਸਦੇ ਸਭ ਤੋਂ ਲੋਕਪ੍ਰਿਯ ਐਫਐਮਸੀਜੀ ਉਤਪਾਦ ਮੈਗੀ ‘ਚ ਲੈੱਡ ਦੀ ਮਾਤਰਾ ਸੀ। ਕੋਰਟ ‘ਚ ਮਾਮਲੇ ਦੀ ਸੁਣਵਾਈ ਦੌਰਾਨ ਕੰਪਨੀ ਦੇ ਵਕੀਲਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ। ਸੁਣਵਾਈ ਦੌਰਾਨ ਜਸਟਿਸ ਚੰਦਰਚੂੜ੍ਹ ਨੇ ਕਿਹਾ ਕਿ ਫੂਡ ਸੇਫ਼ਟੀ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦੀ ਰਿਪੋਰਟ ਕਾਰਵਾਈ ਦਾ ਆਧਾਰ ਬਣੇਗੀ। ਸੁਪਰੀਮ ਕੋਰਟ ਦੇ ਜੱਜ ਨੇ ਨੈਸਲੇ ਦੇ ਵਕੀਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਲੈੱਡ ਦੀ ਮੌਜੂਦਗੀ ਵਾਲਾ ਮੈਗੀ ਕਿਉਂ ਖਾਣਾ ਚਾਹੀਦਾ ਹੈ? ਜੱਜ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤਰਕ ਦਿੱਤਾ ਸੀ ਕਿ ਮੈਗੀ ‘ਚ ਲੈੱਡ ਦੀ ਮਾਤਰਾ ਤੈਅ ਮਾਪੰਦਡ ਦੇ ਅੰਦਰ ਸੀ ਜਦਕਿ ਹੁਣ ਸਵੀਕਾਰ ਕਰ ਰਹੇ ਨੇ ਕਿ ਮੈਗੀ ‘ਚ ਲੈੱਡ ਮੌਜੂਦ ਸੀ।

ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਮਾਮਲਾ ਹੈ ਕੀ? 

ਦਰਅਸਲ ਸੰਨ 2015 ‘ਚ ਫੂਡ ਸੇਫ਼ਟੀ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਮੈਗੀ ਦੇ ਸੈਂਪਲ ਲਏ ਤੇ ਇਸ ਦੀ ਜਾਂਚ ਕਰਵਾਈ ਤਾਂ ਇਸ ‘ਚ ਲੈੱਡ ਦੀ ਮਾਤਰਾ ਕਾਫ਼ੀ ਜ਼ਿਆਦਾ ਪਾਈ ਗਈ ਜਦਕਿ ਇਹ 0.01 ਤੋਂ 2.5 ਪੀਪੀਐਮ ਤੱਕ ਹੀ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਮੋਨੋਸੋਡੀਅਮ ਗਲੂਟਾਮੈਟ ਦੀ ਮਾਤਰਾ ਨੂੰ ਵੀ ਖਤਰਨਾਕ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਭਾਰਤੀ ਫੂਡ ਸੇਫਟੀ ਅਥਾਰਟੀ ਨੇ ਵੀ ਮੈਗੀ ਦੇ ਸਾਰੇ ਵਰਜ਼ਨਸ ਨੂੰ ਅਸੁਰੱਖਿਅਤ ਦੱਸਦੇ ਹੋਏ ਇਸ ਦੀ ਵਿੱਕਰੀ ਉੱਤੇ ਰੋਕ ਲਗਾ ਦਿੱਤੀ।

ਹੁਣ ਮਸਲਾ ਇਹ ਹੈ ਕਿ ਜ਼ਿਆਦਾ ਲੈੱਡ ਨਾਲ ਨੁਕਸਾਨ ਕੀ ਹੁੰਦਾ ਹੈ, ਡਾਕਟਰਾਂ ਮੁਤਾਬਕ, ਬਹੁਤ ਜ਼ਿਆਦਾ ਮਾਤਰਾ ‘ਚ ਲੈੱਡ ਦਾ ਸੇਵਨ ਖੂਨ ਦੇ ਪ੍ਰਵਾਹ ‘ਚ ਸਮੱਸਿਆ ਪੈਦਾ ਕਰ ਸਕਦਾ ਹੈ ਤੇ ਕਿਡਨੀ ਫੇਲ ਹੋਣ ਤੱਕ ਦੀ ਨੌਬਤ ਵੀ ਆ ਸਕਦੀ ਹੈ। ਲੈੱਡ ਦਾ ਜ਼ਿਆਦਾ ਸੇਵਨ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਹੈ। ਇਸ ਨਾਲ ਉਨ੍ਹਾਂ ਦੇ ਵਿਕਾਸ ‘ਚ ਰੁਕਾਵਟ ਆ ਸਕਦੀ ਹੈ, ਪੇਟ ਦਰਦ, ਨਰਵ ਡੈਮੇਜ ਤੇ ਦੂਜੇ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਇਸੇ ਤਰ੍ਹਾਂ ਮੋਨੋਸੋਡੀਅਮ ਗਲੂਟਾਮੈਟ ਦੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਦਾ ਇਸਤੇਮਾਲ ਚਾਈਨੀਜ਼ ਫੂਡ ‘ਚ ਫਲੇਵਰ ਦਾ ਅਸਰ ਵਧਾਉਣ ਲਈ ਕੀਤਾ ਜਾਂਦਾ ਹੈ। ਐਮਐਸਜੀ ਨਾਲ ਮੂੰਹ, ਸਿਰ ਜਾਂ ਗਰਦਣ ‘ਚ ਸਾੜ, ਸਕਿਨ ਐਲਰਜੀ, ਸਿਰ ਦਰਦ ਤੇ ਪੈਟ ਦੀਆਂ ਤਕਲੀਫਾਂ ਹੋ ਸਕਦੀਆਂ ਹਨ।