ਸਪਨਾ ਚੌਧਰੀ ਲਈ ਆਈ ਬੁਰੀ ਖ਼ਬਰ! ਇਸ ਮਾਮਲੇ ਵਿਚ ਕੇਸ ਹੋਇਆ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕ੍ਰਿਸਮਸ ਦੀ ਰਾਤ ਸਪਨਾ ਦੀ ਗੱਡੀ ਦਾ ਹੋਇਆ ਸੀ ਐਕਸੀਡੈਂਟ

File Photo

ਚੰਡੀਗੜ੍ਹ : ਹਰਿਆਣਵੀ ਡਾਂਸਰ ਸਪਨਾ ਚੌਧਰੀ ਲਈ ਚੜਦੇ ਸਾਲ ਹੀ ਇਕ ਬੁਰੀ ਖਬਰ ਆਈ ਹੈ। ਦਰਅਸਲ ਟਰੱਕ ਡਰਾਇਵਰ ਦੀ ਸ਼ਿਕਾਇਤ ਉਤੇ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਸਪਨਾ ਚੌਧਰੀ ਨੂੰ ਵੀ ਜਾਂਚ ਦਾ ਵਿਸ਼ਾ ਮੰਨਿਆ ਗਿਆ ਹੈ।

ਕਾਬਲੇਗੌਰ ਹੈ ਕਿ ਕ੍ਰਿਸਮਸ ਦੀ ਰਾਤ ਸਪਨਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਕਰਕੇ ਹੁਣ ਇਸ ਮਾਮਲੇ ਵਿਚ ਪੁਲਿਸ ਨੇ ਇਸ ਦੀ ਜਾਂਚ ਵੀ ਸਪਨਾ ਚੋਧਰੀ ਨੂੰ ਸ਼ਾਮਲ ਹੋਣ ਲਈ ਕਿਹਾ ਹੈ। ਪੁਲਿਸ ਮੁਤਾਬਕ ਸਪਨਾ ਚੌਧਰੀ ਦੀ ਗੱਡੀ ਨੇ 25 ਅਤੇ 26 ਦਸੰਬਰ ਦੀ ਦਰਮਿਆਨੀ ਰਾਤ ਨੂੰ ਗੁਰੂਗ੍ਰਾਮ ਦੇ ਹੀਰੋ ਹੋਂਡਾ ਚੌਕ ਉੱਤੇ ਫਲਾਈਓਵਰ ਦੇ ਨੀਚੇ ਇਕ ਮਿਨੀ ਟਰੱਕ ਨੂੰ ਗਲਤ ਤਰੀਕੇ ਨਾਲ ਓਵਰਟੇਕ ਕੀਤਾ ਸੀ।

ਇਸ ਦੌਰਾਨ ਸਪਨਾ ਦੀ ਗੱਡੀ ਨੂੰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਉਸ ਸਮੇਂ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਸੀ ਕਿ ਸਪਨਾ ਚੌਧਰੀ ਗੱਡੀ ਵਿਚ ਸਵਾਰ ਸੀ ਜਾਂ ਨਹੀਂ। ਟਰੱਕ ਚਾਲਕ ਵੱਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਗੱਡੀ ਦੇ ਮਾਲਕ ਦਾ ਪਤਾ ਚੱਲਿਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਲਾਕਿ ਸਪਨਾ ਚੌਧਰੀ ਨੇ ਗੱਡੀ ਦੇ ਦੁਰਘਟਨਾਗ੍ਰਸਤ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਸੀ ਨਾਲ ਹੀ ਇਹ ਵੀ ਕਿਹਾ ਸੀ ਕਿ ਉਸ ਦੌਰਾਨ ਉਹ ਗੱਡੀ ਵਿਚ ਸਵਾਰ ਨਹੀਂ ਸਨ। ਗੁਰੂਗ੍ਰਾਮ ਥਾਣਾ ਮੁੱਖੀ ਬੀ ਕੁਮਾਰ ਨੇ ਕਿਹਾ ਹੈ ਕਿ ਮਿਨੀ ਟਰੱਕ ਡਰਾਇਵਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ