PSEB ਵਲੋਂ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਨੰਬਰ ਵਧਾਉਣ ਦਾ ਮੌਕਾ, ਜਾਣੋ ਕੀ ਹੈ ਇਸਦਾ ਫਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।

PSEB

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲਾਂ ਵਿਚ ਪਾਸ ਕਰ ਗਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ। ਬੋਰਡ ਵਲੋਂ 1970 ਤੋਂ ਲੈ ਕੇ 2018 ਤੱਕ ਦੇ ਵਿਦਿਆਰਥੀਆਂ ਨੂੰ 10ਵੀਂ-12ਵੀਂ ਦੇ ਨੰਬਰ ਵਧਾਉਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਲਈ ਪ੍ਰੀਖਿਆ ਲਈ ਸਿਲੇਬਸ 2018-20 ਵਾਲਾ ਹੀ ਰਹੇਗਾ। ਬੋਰਡ ਨੇ 50 ਸਾਲ ਪਹਿਲਾਂ ਦੇ ਵਿਦਿਆਰਥੀਆਂ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਬੋਰਡ ਨੇ ਇੱਕ ਖ਼ਾਸ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ 1970 ਤੋਂ ਲੈ ਕੇ 2003 ਤੱਕ ਦੇ ਵਿਦਿਆਰਥੀਆਂ ਨੂੰ ਖ਼ਾਸ ਮੌਕਾ ਦਿੱਤਾ ਗਿਆ ਸੀ। ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।

ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ 33 ਫ਼ੀਸਦੀ ਅੰਕ ਲੈਣੇ ਹੋਣਗੇ ਤੇ ਪਿਛਲੇ ਅੰਕਾਂ ਨਾਲੋਂ ਘੱਟੋ-ਘੱਟ ਇੱਕ ਅੰਕ ਵੱਧ ਲੈਣਾ ਹੋਵੇਗਾ। ਜੇ ਹੁਣ ਉਮੀਦਵਾਰ ਦੇ ਅੰਕ ਘਟ ਜਾਂਦੇ ਹਨ, ਤਾਂ ਉਹ ਨਹੀਂ, ਸਗੋਂ ਪਹਿਲਾਂ ਵਾਲੇ ਅੰਕ ਹੀ ਗਿਣੇ ਜਾਣਗੇ।