ਮਾਣ ਨਾਲ ਕਹੋ ਅਸੀਂ ਹਿੰਦੂ ਹਾਂ : ਯੋਗੀ ਅਦਿਤਿਆਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੇ 'ਐਕਸੀਡੈਂਟਲ ਹਿੰਦੂ' ਵਾਲੇ ਬਿਆਨ ਦੀ ਵੀ ਕੀਤੀ ਨਿੰਦਾ

CM Yogi

 

ਅਮੇਠੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਕੱਲ੍ਹ ਅਮੇਠੀ ਦੇ ਇੱਕ ਦਿਨ ਦੇ ਦੌਰੇ 'ਤੇ ਸਨ। ਸੀਐਮ ਯੋਗੀ ਅਤੇ ਅਮੇਠੀ ਦੇ ਸੰਸਦ ਮੈਂਬਰ ਇੱਥੇ ਜਗਦੀਸ਼ਪੁਰ ਵਿਧਾਨ ਸਭਾ ਦੇ ਮੁਬਾਰਕਪੁਰ ਵਿਚ ਭਾਜਪਾ ਦੀ ਜਨ ਵਿਸ਼ਵਾਸ ਯਾਤਰਾ ਵਿਚ ਸ਼ਾਮਲ ਹੋਏ। ਇਸ ਦੇ ਨਾਲ ਹੀ ਮੁਬਾਰਕਪੁਰ ਵਿਚ ਜਨ ਸਭਾ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਸੀਐਮ ਯੋਗੀ ਨੇ ਕਰੀਬ 292 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ 86 ਕਰੋੜ ਦੀ ਲਾਗਤ ਨਾਲ ਬਣੇ 200 ਬਿਸਤਰਿਆਂ ਵਾਲੇ ਰੈਫਰਲ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਮੇਠੀ 'ਚ ਰਾਹੁਲ ਗਾਂਧੀ ਦੇ ਹਿੰਦੂ ਅਤੇ ਹਿੰਦੂਤਵ ਵਾਲੇ ਬਿਆਨ 'ਤੇ ਵੀ ਜਵਾਬ ਦਿੱਤਾ। ਸੀਐਮ ਯੋਗੀ ਨੇ ਨਾਮ ਲਏ ਬਿਨ੍ਹਾਂ ਅਮੇਠੀ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਸਾਧਿਆ। 

ਸੀਐਮ ਯੋਗੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ   “ਜਿਹੜੇ ਲੋਕ ਦੇਸ਼ ਵਿੱਚ ਫਿਰਕੂ ਵਿਰੋਧੀ ਕਾਨੂੰਨ ਲਿਆ ਕੇ ਇਸ ਦੇਸ਼ ਦੇ ਹਿੰਦੂਆਂ ਨੂੰ ਕੈਦ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਵਿਸ਼ਵਾਸ ਨਾਲ ਖਿਲਵਾੜ ਕਰਨਾ ਚਾਹੁੰਦੇ ਸਨ ਅਤੇ ਜਦੋਂ ਚੋਣਾਂ ਆਈਆਂ, ਉਨ੍ਹਾਂ ਨੇ ਹਿੰਦੂ ਬਣਨ ਲਈ ਤਿਆਰ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਨੇ ਹਮੇਸ਼ਾ ਫੁੱਟ ਪਾਉਣ ਵਾਲੀ ਰਾਜਨੀਤੀ ਅਪਣਾਈ। ਵੰਡ ਜਿਨ੍ਹਾਂ ਦਾ ਹਿੱਸਾ ਹੈ। ਜਿਨ੍ਹਾਂ ਦੇ ਪੁਰਖੇ ਕਹਿੰਦੇ ਸਨ, ਅਸੀਂ ਐਂਕਸੀਡੈਂਟਲੀ ਹਿੰਦੂ ਹਾਂ, ਫਿਰ ਉਹ ਲੋਕ ਖੁਦ ਨੂੰ ਹਿੰਦੂ ਨਹੀਂ ਬੋਲ ਸਕਦੇ।" 

ਗੁਜਰਾਤ ਚੋਣਾਂ ਦੌਰਾਨ ਰਾਹੁਲ ਗਾਂਧੀ ਦੇ ਦੌਰੇ ਦੀ ਉਦਾਹਰਣ ਦਿੰਦੇ ਹੋਏ ਸੀਐਮ ਯੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮੰਦਰ ਵਿਚ ਕਿਵੇਂ ਬੈਠਣਾ ਹੈ। ਮੰਦਰ ਵਿਚ ਵੀ ਉਹ ਗੋਡਿਆਂ ਭਾਰ ਬੈਠ ਗਏ। ਇਸ 'ਤੇ ਪੁਜਾਰੀ ਨੂੰ ਟੋਕਣਾ ਪਿਆ। ਪੁਜਾਰੀ ਨੂੰ ਦੱਸਣਾ ਪਿਆ ਕਿ ਇਹ ਮੰਦਰ ਹੈ, ਮਸਜਿਦ ਨਹੀਂ। ਯੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੂ ਅਤੇ ਹਿੰਦੂਤਵ ਦਾ ਮਤਲਬ ਵੀ ਨਹੀਂ ਪਤਾ। ਸਿਰਫ ਝੂਠਾ ਪ੍ਰਚਾਰ ਕੀਤਾ ਗਿਆ। 

ਸੀਐਮ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਅੱਜ ਤੁਹਾਡੇ ਵਿਸ਼ਵਾਸ ਦੇ ਸਾਹਮਣੇ ਝੁਕ ਗਏ ਹਨ। ਨਹੀਂ ਤਾਂ, ਉਨ੍ਹਾਂ ਲੋਕਾਂ ਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਕਿ ਉਹ ਐਂਕਸੀਡੈਂਟਲੀ ਹਿੰਦੂ ਹਨ, ਯਾਨੀ ਬਦਕਿਸਮਤੀ ਨਾਲ ਉਹ ਭਾਰਤ ਵਿਚ ਪੈਦਾ ਹੋਏ ਹਨ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਦੋਸ਼ ਲਗਾਇਆ ਕਿ ਜਦੋਂ ਉਹ ਵਿਦੇਸ਼ ਰਹਿੰਦੇ ਹਨ ਤਾਂ ਭਾਰਤ ਦੇ ਖਿਲਾਫ ਅਤੇ ਜਦੋਂ ਉਹ ਕੇਰਲ ਜਾਂਦੇ ਹਨ ਤਾਂ ਉਹ ਅਮੇਠੀ ਦੇ ਲੋਕਾਂ ਨੂੰ ਕੋਸਦੇ ਹਨ।

 

ਮੁੱਖ ਮੰਤਰੀ ਯੋਗੀ ਨੇ ਅੱਗੇ ਕਿਹਾ ਕਿ ਮੈਂ ਇਹ ਨਹੀਂ ਸਮਝ ਸਕਿਆ ਕਿ ਕੋਈ ਵੀ ਇੰਨਾ ਸਵਾਰਥੀ ਨਾ ਹੋਵੇ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੋਕਾਂ ਨੂੰ ਵਾਰ-ਵਾਰ ਕੋਸਣਾ ਪਵੇ। ਉਨ੍ਹਾਂ ਕਿਹਾ ਕਿ ਸਾਡੇ ਵਿਚ ਕੁੱਝ ਵੀ ਛਪਾਉਣ ਵਾਲਾ ਨਹੀਂ ਹੈ, ਕੋਈ ਘਬਰਾਹਟ ਵੀ ਨਹੀਂ ਹੈ। ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ ਉਦੋਂ ਵੀ ਕਹਿੰਦਾ ਸੀ, ਅੱਜ ਵੀ ਕਹਿੰਦਾ ਹਾਂ, ਅੱਗੇ ਵੀ ਕਹਾਂਗੇ ਕਿ "ਮਾਣ ਨਾਲ ਕਹੋ ਕਿ ਅਸੀਂ ਹਿੰਦੂ ਹਾਂ।"