Arvind Kejriwal: ਕੇਜਰੀਵਾਲ ਬੋਲੇ- ਭਾਜਪਾ ਮੇਰੀ ਗ੍ਰਿਫ਼ਤਾਰੀ ਚਾਹੁੰਦੀ ਹੈ ਤਾਂ ਜੋ ਮੈਂ ਲੋਕ ਸਭਾ ਚੋਣਾਂ 'ਚ ਪ੍ਰਚਾਰ ਨਾ ਕਰ ਸਕਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਸ਼ਰਾਬ ਘੋਟਾਲਾ ਹੋਇਆ ਤਾਂ ਪੈਸਾ ਕਿੱਥੇ ਗਿਆ?

Arvind Kejriwal

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਜਾਂਚ ਕਰਵਾਉਣਾ ਨਹੀਂ, ਸਗੋਂ ਉਹਨਾਂ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕਣਾ ਹੈ। ਅਰਵਿੰਦ ਕੇਜਰੀਵਾਲ ਨੇ 4 ਮਿੰਟ 10 ਸੈਕਿੰਡ ਦੀ ਵੀਡੀਓ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਦਰਅਸਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਸੀ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਸੰਭਾਵਨਾ ਹੈ। 

ਕੇਜਰੀਵਾਲ ਨੇ ਕਿਹਾ, 'ਹੈਲੋ - ਸ਼ਰਾਬ ਘੁਟਾਲਾ... ਇਹ ਸ਼ਬਦ ਤੁਸੀਂ ਪਿਛਲੇ ਦੋ ਸਾਲਾਂ 'ਚ ਕਈ ਵਾਰ ਸੁਣਿਆ ਹੋਵੇਗਾ। ਭਾਜਪਾ ਦੀਆਂ ਕਈ ਏਜੰਸੀਆਂ ਨੇ ਪਿਛਲੇ ਦੋ ਸਾਲਾਂ ਵਿਚ ਕਈ ਛਾਪੇ ਮਾਰੇ। ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਪਰ ਹੁਣ ਤੱਕ ਇੱਕ ਵੀ ਰਕਮ ਗਬਨ ਦਾ ਪਤਾ ਨਹੀਂ ਲੱਗਾ ਹੈ। ਕਿਧਰੋਂ ਇੱਕ ਪੈਸਾ ਵੀ ਨਹੀਂ ਮਿਲਿਆ। ਜੇਕਰ ਭ੍ਰਿਸ਼ਟਾਚਾਰ ਹੋਇਆ ਹੁੰਦਾ ਤਾਂ ਇਹ ਸਾਰੇ ਕਰੋੜਾਂ ਰੁਪਏ ਕਿੱਥੇ ਗਏ? ਇੰਨਾ ਪੈਸਾ ਹਵਾ ਵਿਚ ਅਲੋਪ ਹੋ ਗਿਆ, ਈਡੀ ਨੂੰ ਕੁੱਝ ਮਿਲਿਆ ਕਿਉਂ ਨਹੀਂ। 

'ਸੱਚ ਤਾਂ ਇਹ ਹੈ ਕਿ ਕਿਸੇ ਕਿਸਮ ਦਾ ਕੋਈ ਘਪਲਾ ਨਹੀਂ ਹੋਇਆ। ਜੇ ਹੋਇਆ ਹੁੰਦਾ, ਤਾਂ ਪੈਸੇ ਮਿਲ ਜਾਣੇ ਸਨ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਅਜਿਹੇ ਝੂਠੇ ਕੇਸਾਂ ਵਿਚ ਜੇਲ੍ਹ ਵਿਚ ਡੱਕਿਆ ਹੋਇਆ ਹੈ। ਕਿਸੇ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ। ਕੁਝ ਵੀ ਸਾਬਤ ਨਹੀਂ ਹੋ ਰਿਹਾ। ਗੁੰਡਾਗਰਦੀ ਸ਼ਰੇਆਮ ਚੱਲ ਰਹੀ ਹੈ। ਕਿਸੇ ਨੂੰ ਵੀ ਫੜ ਕੇ ਜੇਲ੍ਹ ਵਿਚ ਡੱਕ ਦਿਓ। 

'ਭਾਜਪਾ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਮੇਰੀ ਸਭ ਤੋਂ ਵੱਡੀ ਸੰਪਤੀ ਅਤੇ ਤਾਕਤ ਮੇਰੀ ਇਮਾਨਦਾਰੀ ਹੈ। ਉਹ ਝੂਠੇ ਦੋਸ਼ ਲਗਾ ਕੇ ਅਤੇ ਸੰਮਨ ਭੇਜ ਕੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ। ਮੇਰੀ ਇਮਾਨਦਾਰੀ 'ਤੇ ਹਮਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਮੈਨੂੰ ਸੰਮਨ ਭੇਜੇ ਹਨ। ਮੇਰੇ ਵਕੀਲਾਂ ਨੇ ਮੈਨੂੰ ਦੱਸਿਆ ਕਿ ਇਹ ਸੰਮਨ ਗੈਰ-ਕਾਨੂੰਨੀ ਹਨ।

'ਜਾਂਚ ਏਜੰਸੀ ਇਨ੍ਹਾਂ ਗੈਰ-ਕਾਨੂੰਨੀ ਸੰਮਨਾਂ ਦਾ ਜਵਾਬ ਨਹੀਂ ਦੇ ਰਹੀ ਹੈ। ਅਸਲ 'ਚ ਭਾਜਪਾ ਦਾ ਮਕਸਦ ਜਾਂਚ ਕਰਨਾ ਨਹੀਂ, ਸਗੋਂ ਉਹਨਾਂ ਨੂੰ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਤੋਂ ਰੋਕਣਾ ਹੈ। ਮੇਰੇ ਖੂਨ ਦੀ ਇਕ-ਇਕ ਬੂੰਦ ਦੇਸ਼ ਲਈ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਮੈਨੂੰ ਪੁੱਛਗਿੱਛ ਲਈ ਇਸ ਕਰ ਕੇ ਬੁਲਾ ਰਹੀ ਹੈ ਤਾਂ ਜੋ ਮੈਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਆਪ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹਨਾਂ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਸੀ ਬਲਕਿ ਉਹਨਾਂ ਨੇ ਭਾਜਪਾ ਵਿਚ ਜਾਣ ਤੋਂ ਇਨਕਾਰ ਕੀਤਾ ਸੀ। 
 

(For more news apart from Arvind Kejriwal, stay tuned to Rozana Spokesman)