Delhi's Mohalla Clinics: ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ਵਿਚ ‘ਫ਼ਰਜ਼ੀ’ ਲੈਬ ਟੈਸਟ ਦੀ ਸੀਬੀਆਈ ਜਾਂਚ ਦੀ ਕੀਤੀ ਸਿਫਾਰਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਦੇ ਵਿਜੀਲੈਂਸ ਅਤੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਇਗਨੌਸਟਿਕ ਕੰਪਨੀਆਂ ਨੂੰ ਭੇਜੀ ਜਾ ਰਹੀ ਲੈਬ ਟੈਸਟਿੰਗ ਬਾਰੇ ਜਾਂਚ ਕੀਤੀ।

The Lt. Governor recommended a CBI probe into the 'fake' lab test at Mohalla Clinic

Delhi's Mohalla Clinics: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁਹੱਲਾ ਕਲੀਨਿਕ ਲੈਬਾਰਟਰੀ ਵਿਚ ਕਥਿਤ ਫ਼ਰਜ਼ੀ ਟੈਸਟਾਂ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਦੀ ਸਿਫਾਰਸ਼ ਕੀਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਘਟਨਾਕ੍ਰਮ ਤੋਂ ਕੁੱਝ ਦਿਨ ਪਹਿਲਾਂ, ਸਕਸੈਨਾ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਦਵਾਈਆਂ ਦੀ ਕਥਿਤ ਸਪਲਾਈ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ ਜੋ ਮਿਆਰਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀਆਂ ਸਨ।

ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਸਾਲ ਮੁਹੱਲਾ ਕਲੀਨਿਕਾਂ ਦੇ ਕਈ ਡਾਕਟਰਾਂ ਅਤੇ ਸਟਾਫ਼ ਨੂੰ ਗ਼ਲਤ ਕੰਮਾਂ ਲਈ ਸੇਵਾ ਸੂਚੀ ਤੋਂ ਹਟਾ ਦਿਤਾ ਸੀ ਅਤੇ ਸਿਹਤ ਸਕੱਤਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ। ਇਕ ਅਧਿਕਾਰੀ ਨੇ ਕਿਹਾ, “ਇਹ ਸੈਂਕੜੇ ਕਰੋੜ ਰੁਪਏ ਦੇ ਘਪਲੇ ਦਾ ਸੰਕੇਤ ਹੈ। ਸਕਸੈਨਾ ਨੇ ਦਸੰਬਰ 2022 ਵਿਚ ਮੁਹੱਲਾ ਕਲੀਨਿਕਾਂ ਅਤੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਲਈ ਪ੍ਰਾਈਵੇਟ ਲੈਬਾਰਟਰੀਆਂ ਵਿਚ ਟੈਸਟਿੰਗ ਸੁਵਿਧਾਵਾਂ ਦੇ ਵਿਸਥਾਰ ਨਾਲ ਸਬੰਧਤ ਫ਼ਾਈਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਹਦਾਇਤਾਂ ਜਾਰੀ ਕੀਤੀਆਂ।’’

ਦਿੱਲੀ ਸਰਕਾਰ ਦੇ ਵਿਜੀਲੈਂਸ ਅਤੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਇਗਨੌਸਟਿਕ ਕੰਪਨੀਆਂ ਨੂੰ ਭੇਜੀ ਜਾ ਰਹੀ ਲੈਬ ਟੈਸਟਿੰਗ ਬਾਰੇ ਜਾਂਚ ਕੀਤੀ। ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਅਗੱਸਤ ਵਿਚ ਇਹ ਮਿਲਿਆ ਸੀ ਕਿ ਦਖਣ-ਪਛਮੀ ਸ਼ਾਹਦਰਾ ਅਤੇ ਉੱਤਰ-ਪੂਰਬੀ ਜ਼ਿਲ੍ਹਿਆਂ ਵਿਚ ਸੱਤ ਮੁਹੱਲਾ ਕਲੀਨਿਕਾਂ ਦੇ ਕੁਝ ਡਾਕਟਰਾਂ ਅਤੇ ਸਟਾਫ਼ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓਜ਼ ਰਾਹੀਂ ਧੋਖੇ ਨਾਲ ਅਪਣੀ ਹਾਜਰੀ ਦਰਜ ਕਰਵਾਈ ਸੀ ਅਤੇ ਅਨੈਤਿਕ ਵਿਵਹਾਰ ਦਾ ਸਹਾਰਾ ਲਿਆ ਸੀ। ਉਨ੍ਹਾਂ ਦਸਿਆ ਕਿ ਇਹ ਮੁਹੱਲਾ ਕਲੀਨਿਕ ਜਫਰ ਕਲਾਂ, ਉਜਵਾ ਸ਼ਿਕਾਰਪੁਰ, ਗੋਪਾਲ ਨਗਰ, ਧਨਾਸ, ਜਗਜੀਤ ਨਗਰ ਅਤੇ ਬਿਹਾਰੀ ਕਲੋਨੀ ਵਿਚ ਹਨ। 

ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਡਾਕਟਰੀ ਸਲਾਹ ਦਿਤੀ ਜਾਂਦੀ ਸੀ ਅਤੇ ਡਾਕਟਰਾਂ ਦੀ ਅਣਹੋਂਦ ਵਿਚ ਅਣਅਧਿਕਾਰਤ ਸਟਾਫ਼ ਵਲੋਂ ਦਵਾਈਆਂ ਵੰਡੀਆਂ ਜਾਂਦੀਆਂ ਸਨ ਜਿਸ ਨਾਲ ਮਰੀਜ਼ਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਤੰਬਰ ਵਿਚ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਸੂਚੀ ਵਿਚੋਂ ਹਟਾ ਦਿਤਾ ਗਿਆ ਸੀ ਅਤੇ ਉਨ੍ਹਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਸੀ। 

ਸਕਸੈਨਾ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ’ਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਕੀਤੀਆਂ ਜਾ ਰਹੀਆਂ “ਘਟੀਆ ਦਵਾਈਆਂ’’ ਅਤੇ ਮੁਹੱਲਾ ਕਲੀਨਿਕਾਂ ਵਿਚ ਕਥਿਤ ਘਪਲੇ ਲਈ ਸਿਹਤ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਇਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਵਿਚ ‘ਆਪ’ ਸਰਕਾਰ ਨੇ ਹਾਜਰੀ ਪ੍ਰਣਾਲੀ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮੁਹੱਲਾ ਕਲੀਨਿਕਾਂ ਵਿਚ ਤਾਇਨਾਤ ਸੱਤ ਡਾਕਟਰਾਂ ਸਮੇਤ 26 ਮੁਲਾਜ਼ਮਾਂ ਨੂੰ ਸੇਵਾ ਸੂਚੀ ਵਿਚੋਂ ਹਟਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, ‘‘ਜੇਕਰ ਮੁਹੱਲਾ ਕਲੀਨਿਕ ਵਿਚ ਦਵਾਈਆਂ ਦੇ ਮਿਆਰ ਜਾਂ ਮਰੀਜ਼ਾਂ ਦੇ ਰਿਕਾਰਡ ਸਬੰਧੀ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਇਸ ਲਈ ਅਧਿਕਾਰੀ ਜ਼ਿੰਮੇਵਾਰ ਹਨ।