ਸੂਰਤ ਏਅਰਪੋਰਟ 'ਤੇ CISF ਜਵਾਨ ਨੇ ਸਰਵਿਸ ਗੰਨ ਨਾਲ ਖੁਦ ਨੂੰ ਮਾਰੀ ਗੋਲੀ, ਇਲਾਜ ਤੋਂ ਪਹਿਲਾਂ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ।

CISF jawan shoots himself with service gun at Surat airport, dies before treatment

Surat News: ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਿਊਟੀ 'ਤੇ ਤਾਇਨਾਤ ਸੀਆਈਐਸਐਫ ਜਵਾਨ ਨੇ ਆਪਣੀ ਸਰਵਿਸ ਗੰਨ ਨਾਲ ਪੇਟ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖਬਰਾਂ ਮੁਤਾਬਕ ਕਿਸ਼ਨ ਸਿੰਘ ਨਾਂ ਦਾ ਸਿਪਾਹੀ ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ। ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।