R Chidambaram: ਪਰਮਾਣੂ ਵਿਗਿਆਨੀ ਆਰ, ਚਿਦੰਬਰਮ ਦਾ ਹੋਇਆ ਦਿਹਾਂਤ, 88 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਚਿਦੰਬਰਮ ਨੂੰ 1975 ਵਿੱਚ ਪਦਮ ਸ਼੍ਰੀ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਕੀਤਾ ਗਿਆ ਸਨਮਾਨਿਤ
R Chidambaram passes away im mumbai latest news in punjabi
R Chidambaram passes away im mumbai latest news in punjabi: ਦੇਸ਼ ਵਿਚ 1975 ਅਤੇ 1998 ਦੇ ਪ੍ਰਮਾਣੂ ਪ੍ਰੀਖਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਰਾਜਗੋਪਾਲ ਚਿਦੰਬਰਮ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ।
ਪਰਮਾਣੂ ਊਰਜਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਾਲ ਜੁੜੇ ਚਿਦੰਬਰਮ ਨੇ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਤੜਕੇ 3.20 ਵਜੇ ਆਖ਼ਰੀ ਸਾਹ ਲਿਆ।
ਉਨ੍ਹਾਂ ਨੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਵਜੋਂ ਕੰਮ ਕੀਤਾ।
ਚਿਦੰਬਰਮ ਨੂੰ 1975 ਵਿੱਚ ਪਦਮ ਸ਼੍ਰੀ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।