Haryana News: ਮਾਂ ਦਾ ਅੰਤਿਮ ਸਸਕਾਰ ਕਰ ਰਹੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

 ਮਾਂ-ਪੁੱਤ ਦੀ ਇੱਕੋ ਸਮੇਂ ਹੋਈ ਮੌਤ ਤੋਂ ਬਾਅਦ ਕਸਬੇ ਵਿੱਚ ਸੋਗ ਦਾ ਮਾਹੌਲ ਹੈ।

Son dies of heart attack while cremating mother

 

Haryana News: ਬੇਟਾ ਆਪਣੀ ਮਾਂ ਦਾ ਅੰਤਿਮ ਸਸਕਾਰ ਕਰ ਰਿਹਾ ਸੀ ਕਿ ਇਸ ਦੌਰਾਨ ਉਹ ਚੱਕਰ ਖਾ ਕੇ ਹੇਠਾਂ ਡਿੱਗ ਗਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਦੇ ਸੋਹਨਾ ਦੀ ਹੈ। ਇੱਥੇ ਮਾਂ-ਪੁੱਤ ਦੀ ਕੁਝ ਘੰਟਿਆਂ ਅੰਦਰ ਹੀ ਮੌਤ ਹੋ ਗਈ। ਮਾਂ ਤੋਂ ਬਾਅਦ ਪੁੱਤਰ ਦਾ ਸਸਕਾਰ ਕੀਤਾ ਗਿਆ।

ਦਰਅਸਲ, ਗੁਰੂਗ੍ਰਾਮ ਦੇ ਸੋਹਨਾ ਦਾ ਇਹ ਮਾਮਲਾ ਹੈ। ਮਾਂ ਦੇ ਅੰਤਿਮ ਸਸਕਾਰ ਦੌਰਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵਿੱਚ ਇੱਕੋ ਸਮੇਂ ਦੋ ਮੌਤਾਂ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ ਹੈ। ਸੋਹਨਾ ਪਠਾਣਾਂ ਵਾੜਾ ਦੀ ਨਿਵਾਸੀ ਧਰਮ ਦੇਵੀ (92) ਦੀ ਬੁਢਾਪੇ ਕਾਰਨ ਮੌਤ ਹੋ ਗਈ।

ਵੀਰਵਾਰ ਨੂੰ ਉਸ ਦੀ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਅੰਤਿਮ ਸਸਕਾਰ ਦੌਰਾਨ ਪੁੱਤਰ ਸਤੀਸ਼ (69) ਨੂੰ ਅਚਾਨਕ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਸਤੀਸ਼ ਦੇ ਪਰਿਵਾਰ ਵਾਲੇ ਉਸ ਨੂੰ ਗੁਰੂਗ੍ਰਾਮ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
 ਮਾਂ-ਪੁੱਤ ਦੀ ਇੱਕੋ ਸਮੇਂ ਹੋਈ ਮੌਤ ਤੋਂ ਬਾਅਦ ਕਸਬੇ ਵਿੱਚ ਸੋਗ ਦਾ ਮਾਹੌਲ ਹੈ।