Sourav Ganguly Daughter Accident: ਸੌਰਵ ਗਾਂਗੁਲੀ ਦੀ ਬੇਟੀ ਨਾਲ ਵਾਪਰਿਆ ਹਾਦਸਾ, ਬੱਸ ਨੇ ਮਾਰੀ ਟੱਕਰ
Sourav Ganguly's Daughter Accident: ਹਾਦਸੇ ’ਚ ਹੋਇਆ ਬਚਾਅ, ਬੱਸ ਚਾਲਕ ਗ੍ਰਿਫ਼ਤਾਰ
Sourav Ganguly Daughter Accident: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਬੇਟੀ ਸਨਾ ਗਾਂਗੁਲੀ ਨੂੰ ਦੀ ਕਾਰ ਨੂੰ ਸ਼ੁਕਰਵਾਰ ਸ਼ਾਮ ਕੋਲਕਾਤਾ ਦੇ ਡਾਇਮੰਡ ਹਾਰਬਰ ਰੋਡ ’ਤੇ ਬੱਸ ਨੇ ਟੱਕਰ ਮਾਰ ਦਿਤੀ। ਹਾਲਾਂਕਿ ਸਨਾ ਗਾਂਗੁਲੀ ਨੂੰ ਇਸ ਹਾਦਸੇ ’ਚ ਕੋਈ ਸੱਟ ਨਹੀਂ ਲੱਗੀ ਤੇ ਕਾਰ ਡਰਾਈਵਰ ਦਾ ਬਚਾਅ ਹੋ ਗਿਆ।
ਜਾਣਕਾਰੀ ਮੁਤਾਬਕ ਸਨਾ ਅਪਣੀ ਕਾਰ ’ਚ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੀ ਸੀ। ਬੀਹਲਾ ਚੌਰਸਤਾ ਨੇੜੇ ਉਸ ਦੀ ਕਾਰ ਨੂੰ ਬੱਸ ਨੇ ਟੱਕਰ ਮਾਰ ਦਿਤੀ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਸਨਾ ਗਾਂਗੁਲੀ ਦੀ ਕਾਰ ਦੇ ਡਰਾਈਵਰ ਨੇ ਉਸ ਦਾ ਪਿੱਛਾ ਕਰ ਕੇ ਸਾਖਰ ਬਾਜ਼ਾਰ ਨੇੜੇ ਉਸ ਨੂੰ ਫੜ ਲਿਆ।
ਸਨਾ ਗਾਂਗੁਲੀ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਇਸ ਟੱਕਰ ’ਚ ਸਨਾ ਦੀ ਕਾਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ।