ਕਦੇ 50 ਰੁਪਏ 'ਚ ਸਰੀਰ ਵੇਚਣ ਲਈ ਮਜ਼ਬੂਰ ਟਰਾਂਸਜੈਂਡਰ ਬਣੀ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਮੀ ਦਾਸ ਇਕ ਟ੍ਰਾਂਸਜੈਂਡਰ ਹਨ ਜੋਕਿ ਕੂਚਬਿਹਾਰ ਦੀ ਰਹਿਣ ਵਾਲੀ ਹਨ। ਕਦੇ ਸਿਰਫ਼ ਪੰਜਾਹ ਰੁਪਏ ਵਿਚ ਅਪਣਾ ਸਰੀਰ ਜਲਪਾਈਗੁੜੀ ਸਟੇਸ਼ਨ 'ਤੇ ਵੇਚ ਕੇ ਕਮਾਈ ਕਰਦੀ ਸਨ।...

Transgender judge Sumi Das

ਸਿਲੀਗੁਡ਼ੀ  : ਸੁਮੀ ਦਾਸ ਇਕ ਟ੍ਰਾਂਸਜੈਂਡਰ ਹਨ ਜੋਕਿ ਕੂਚਬਿਹਾਰ ਦੀ ਰਹਿਣ ਵਾਲੀ ਹਨ। ਕਦੇ ਸਿਰਫ਼ ਪੰਜਾਹ ਰੁਪਏ ਵਿਚ ਅਪਣਾ ਸਰੀਰ ਜਲਪਾਈਗੁੜੀ ਸਟੇਸ਼ਨ 'ਤੇ ਵੇਚ ਕੇ ਕਮਾਈ ਕਰਦੀ ਸਨ। ਇਗਨੂ ਯੁਨੀਵਰਸਿਟੀ ਤੋਂ ਗ੍ਰੈਜੁਏਸ਼ਨ ਕਰਕੇ ਸਨਮਾਨ ਲਈ ਸੰਘਰਸ਼ ਕੀਤਾ ਅਤੇ ਉਹਨਾਂ ਨੂੰ  ਕ ਅਦਾਲਤ ਦੀ ਜੱਜ ਬਣਾ ਦਿਤਾ ਗਿਆ। ਇਨ੍ਹਾਂ ਦਾ ਸੰਘਰਸ਼ ਇਥੇ ਤੱਕ ਨਹੀਂ ਰੁਕਿਆ, ਹੁਣ ਉਹ ਅਪਣੇ ਵਰਗਿਆਂ ਹੋਰ ਨੂੰ ਸਨਮਾਨ ਅਤੇ ਰੁਜ਼ਗਾਰ ਲਈ ਅਵਾਜ਼ ਹੀ ਨਹੀਂ ਚੁਕਦੀ, ਸਗੋਂ ਖੁਦ ਕੋਸ਼ਿਸ਼ ਵੀ ਕਰ ਰਹੀ ਹਨ। ਅੱਜ ਇਨ੍ਹਾਂ ਨੂੰ ਲੋਕ ਸੁਮੀ ਮਾਸੀ ਦੇ ਨਾਮ ਨਾਲ ਜਾਣਦੇ ਹਨ।  

Sumi Das

ਸੁਮੀ ਦੱਸਦੀ ਹਨ ਕਿ ਉਨ੍ਹਾਂ ਦਾ ਜਨਮ ਇਕ ਮੁੰਡੇ ਦੇ ਰੂਪ ਵਿਚ ਹੋਇਆ ਸੀ ਪਰ ਜਦੋਂ ਹੋਸ਼ ਸੰਭਾਲਿਆ ਤਾਂ ਖੁਦ ਨੂੰ ਕੁੜੀ ਹੋਣ ਦਾ ਅਹਿਸਾਸ ਹੋਣ ਲਗਿਆ। ਮੇਰੇ ਹਾਅ - ਭਾਅ, ਬੋਲਣ ਦਾ ਅੰਦਾਜ਼ ਆਦਿ ਸੱਭ ਕੁੱਝ ਲਡ਼ਕੀਆਂ ਵਰਗਾ ਹੀ ਸੀ। ਸਰੀਰਕ ਤਬਦੀਲੀ ਵੀ ਹੋਣ ਲਗੀ। ਇਕੱਲੀ ਔਲਾਦ ਹੋਣ ਕਾਰਨ ਮਾਤਾ - ਪਿਤਾ ਦਾ ਪਿਆਰ ਮਿਲਦਾ ਸੀ ਪਰ ਜਦੋਂ ਉਨ੍ਹਾਂ ਨੂੰ ਵੀ ਲਗਿਆ ਕਿ ਮੈਂ ਬਾਕੀ ਬਚਿਆਂ ਤੋਂ ਵੱਖ ਹਾਂ, ਤਾਂ ਹੌਲੀ - ਹੌਲੀ ਉਹ ਵੀ ਬੇਇੱਜ਼ਤ ਕਰਨ ਲੱਗੇ   ਅੱਜ ਵੀ ਯਾਦ ਹੈ ਕਿ ਸਕੂਲ ਵਿਚ ਮੇਰੇ ਸਹਿਪਾਠੀ ਮੇਰੀ ਅਵਾਜ਼ 'ਤੇ ਹੱਸਦੇ ਸਨ, ਚਿੜਾਉਂਦੇ ਸਨ।

Sumi Das

ਇੰਨੀ ਬੇਇੱਜ਼ਤ  ਹੋਣ ਲਗੀ ਕਿ ਘਰ ਛੱਡਣ ਨੂੰ ਮਜ਼ਬੂਰ ਹੋਣਾ ਪਿਆ। 14 ਸਾਲ ਦੀ ਉਮਰ ਵਿਚ ਮੈਂ ਅਪਣਾ ਘਰ ਛੱਡ ਦਿਤਾ। ਹੁਣ ਸਵਾਲ ਢਿੱਡ ਭਰਨ ਦਾ ਸੀ। ਮੇਰੀ ਸੁੰਦਰਤਾ ਵਿਚ ਕੋਈ ਕਮੀ ਨਹੀਂ ਸੀ। ਲੋਕ ਮੇਰੇ ਵੱਲ ਆਕਰਸ਼ਿਤ ਹੁੰਦੇ ਸਨ।  ਮੈਂ ਲਡ਼ਕੀਆਂ ਦੇ ਕਪੜੇ ਵੀ ਪਾਉਂਦੀ ਸੀ। ਅਪਣੇ ਸਮਾਜ ਦੇ ਲੋਕਾਂ ਦੇ ਨਾਲ ਮੈਂ ਵੀ ਜਲਪਾਈਗੁੜੀ ਸਟੇਸ਼ਨ ਜਾਣ ਲੱਗੀ। ਉੱਥੇ 50 ਰੁਪਏ ਵਿਚ ਅਪਣਾ ਸਰੀਰ ਦੂਸਰਿਆਂ ਦੇ ਹਵਾਲੇ ਕਰ ਦਿੰਦੀ ਸੀ।

Sumi Das

ਇਸ ਤੋਂ ਚੰਗੀ ਕਮਾਈ ਵੀ ਹੋਣ ਲੱਗੀ। ਢਿੱਡ ਦੀ ਭੁੱਖ ਤਾਂ ਸ਼ਾਂਤ ਕਰਨ ਲਈ ਇਹ ਧੰਧਾ ਠੀਕ ਸੀ ਪਰ ਮੈਨੂੰ ਇੱਜ਼ਤ ਦੀ ਜੋ ਭੁੱਖ ਲੱਗੀ ਸੀ, ਉਸਨੂੰ ਕਿਵੇਂ ਮਿਟਾਵਾਂ, ਇਸ ਉਤੇ ਹਮੇਸ਼ਾ ਸੋਚਦੀ ਰਹਿੰਦੀ ਸੀ। ਲਿਹਾਜ਼ਾ ਇਕ ਐਨਜੀਓ ਵਲੋਂ ਸੰਚਾਲਿਤ ਐਚਆਈਵੀ ਪ੍ਰਾਜੈਕਟ ਦੇ ਨਾਲ ਨੌਕਰੀ ਕਰ ਲਈ। ਇਸ ਵਿਚ ਇੰਨੀ ਪ੍ਰਸਿੱਧ ਹੋਈ ਕਿ ਲੋਕ ਮੈਨੂੰ ਕੰਡੋਮ ਮਾਸੀ ਦੇ ਨਾਮ ਨਾਲ ਹੀ ਜਾਣਨ ਲੱਗੇ।