ਕਰੋਨਾ ਵਾਇਰਸ ਬਾਰੇ ਪੂਰੀ ਜਾਣਕਾਰੀ, ਕਿਵੇਂ ਬਚੀਏ ਪੜ੍ਹੋ ਇਸ ਰਿਪੋਰਟ ਵਿਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੋਨਾਂ ਵਾਇਰਸ ਦੀ ਸੱਭ ਤੋਂ ਪਹਿਲੀ ਰਿਪੋਰਟ 31 ਦਸੰਬਰ 2019 ਨੂੰ ਵੁਹਨ, ਚੀਨ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ।ਇਸ ਵਾਇਰਸ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ....

File Photo

ਨਵੀਂ ਦਿੱਲੀ- ਕਰੋਨਾਂ ਵਾਇਰਸ ਦੀ ਸੱਭ ਤੋਂ ਪਹਿਲੀ ਰਿਪੋਰਟ 31 ਦਸੰਬਰ 2019 ਨੂੰ ਵੁਹਨ, ਚੀਨ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ।ਇਸ ਵਾਇਰਸ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ WHO ਇੱਕਮੁੱਠ ਹੋ ਕੇ ਜੁੜ ਗਏ ਹਨ।ਇਸ ਨਵੇਂ ਵਿਸ਼ਾਣੂ ਬਾਰੇ ਵਿਗਿਆਨਿਕ ਗਿਆਨ ਰਾਹੀ ਇਸ ਵਾਇਰਸ ਨੂੰ ਟਰੈਕ ਕਰਨ ਲਈ ਵਿਸ਼ਵਵਿਆਪੀ ਮਹਾਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ  ਇਸ ਦੇ ਫੈਲਣ ਨੂੰ ਰੋਕਣ ਸੰਬੰਧੀ ਉਪਾਅ ਕੀਤੇ ਜਾਣ।

ਦੱਸਣਯੋਗ ਹੈ ਕਿ ਕਰੋਨਾ ਵਾਇਰਸ ਇਕ ਖ਼ਤਰਨਾਕ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ ਜੋ ਕਿ ਆਂਮ ਬੁਖਾਰ ਜੁਕਾਂਮ ਤੋਂ ਸ਼ੁਰੂ ਹੋ ਕੇ ਸਿੰਡਰੋਮ ਦੀ ਬਿਮਾਰੀ ਤੱਕ ਦਾ ਕਾਰਨ ਬਣਦਾ ਹੈ।ਕਰੋਨਾਵਾਇਰਸ ਜ਼ੂਨੋਟਿਕ ਹੁੰਦੇ ਹਨ ਭਾਵ ਇਹ ਜਾਨਵਰਾਂ ਅਤੇ ਲੋਕਾਂ ਵਿਚਕਾਰ ਫੈਲਦੇ ਹਨ। ਇਸ ਵਾਇਰਸ ਦੇ ਆਂਮ ਲੱਛਣ, ਬੁਖਾਰ, ਖੰਘ, ਸਾਹ ਲੈਣ ਵਿਚ ਪਰੇਸ਼ਾਨੀ ਹਨ।

ਜੇਕਰ ਇਸ ਵਾਇਰਸ ਨੂੰ ਗੰਭੀਰ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਨਮੂਨੀਆ, ਸਿੰਡਰੋਮ, ਕਿਡਨੀ ਫੇਲ੍ਹ ਮੁੱਖ ਹਨ।ਇਹਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਇਹ ਮੌਤ ਦਾ ਕਾਰਨ ਵੀ ਬਣ ਸਕਦੀਆ ਹੈ। ਇਸ ਵਾਇਰਸ ਦੇ ਫੈਲਣ ਨੂੰ ਰੋਕਣ ਸੰਬੰਧੀ ਸਾਨੂੰ ਜੋ ਉਪਾਅ ਕਰਨੇ ਚਾਹੀਦੇ ਹਨ, ਉਨ੍ਹਾਂ ਵਿਚ ਸੱਭ ਤੋਂ ਪਹਿਲਾ, ਕੁੱਝ ਵੀ ਖਾਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਜਾ ਕਿਸੇ ਅਲਕੋਹਲ ਨਾਲ ਧੋਣਾ, ਖੰਘਣ ਅਤੇ ਛਿੱਕ ਆਉਣ ਵੇਲੇ ਮੂੰਹ ਨੂੰ ਢੱਕ ਲੈਣਾ

ਤੇ ਅਜਿਹੇ ਬਿਮਾਰੀ ਨਾਲ ਸੰਬੰਧਿਤ ਵਿਅਕਤੀ ਤੋਂ 3 ਫੁੱਟ ਦੀ ਦੂਰੀ ਬਣਾਈ ਰੱਖਣੀ, ਬਿਨਾਂ ਹੱਥ ਧੋਤੇ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚਾ ਕਰਨਾ, ਮੀਟ ਤੇ ਅੰਡੇ ਖਾਉਣ ਤੋਂ ਗੁਰੇਜ ਕਰਨਾ। ਸਾਹ ਦੀ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਨੇੜਲੇ ਹਸਪਤਾਲ ਵਿਚ ਚਲੇ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਤੁਰੰਤ ਇਲਾਜ ਕੀਤਾ ਜਾ ਸਕੇ।

 

ਹਾਲ ਹੀ ਦੇ ਸਮੇਂ ਵਿਚ ਜੇਕਰ ਤੁਸੀ ਕਿਸੇ ਵੀ ਅਜਿਹੇ ਖੇਤਰ ਦੀ ਜੇਕਰ ਯਾਤਰਾ ਕੀਤੀ ਹੈ ਜਿੱਥੇ ਕਰੋਨਾਵਾਇਰਸ ਪਾਇਆ ਗਿਆ ਹੈ, ਜਾ ਫਿਰ ਅਜਿਹੇ ਵਿਅਕਤੀ ਨਾਲ ਨੇੜਲੇ ਸੰਪਰਕ ਵਿਚ ਰਹੇ ਹੋ ਜਿਸ ਨੇ ਚੀਨ ਯਾਤਰਾ ਕੀਤੀ ਹੈ ਤੇ ਉਸ ਵਿਚ ਸਾਹ ਦੀ ਬਿਮਾਰੀ ਦੇ ਲੱਛਣ ਹਨ ਤਦ ਤੁਹਾਨੂੰ ਵੀ ਆਪਣਾ ਡਾਕਟਰੀ ਚੈਕਅਪ ਕਰਵਾਉਣਾ ਚਾਹੀਦਾ ਹੈ।

 

ਸਧਾਰਣ ਬਚਾਅ ਵਜੋਂ ਜਾਨਵਰਾਂ ਅਤੇ ਜਾਨਵਰਾਂ ਦੇ ਉਤਪਾਦਾਂ ਨੂੰ ਛੁਹਣ ਤੋਂ ਬਾਅਦ ਸਾਬਣ ਅਤੇ ਪੀਣ ਵਾਲੇ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।ਖਾਣੇ ਦੀ ਚੰਗੀ ਸੁਰੱਖਿਆ ਦੇ ਅਭਿਆਸਾਂ ਦੇ ਅਨੁਸਾਰ ਬਿਨਾਂ ਪਕਾਏ ਖਾਣੇ ਖਾਣ ਤੋਂ ਪਰਹੇਜ਼। ਮਨੁੱਖੀ ਜੀਵਨ ਇਕ ਅਜਿਹਾ ਜੀਵਨ ਹੈ ਜੋ ਖੁਦ ਹੀ ਅਜਿਹੇ ਵਿਸ਼ਾਣੂਅ ਤੋਂ ਅਪਣੀ ਸੰਭਾਲ ਕਰ ਸਕਦਾ ਹੈ ਲੋੜ ਹੈ ਤਾਂ ਸਿਰਫ਼ ਇਕ ਸਮਝ ਤੇ ਸੁਚੇਤ ਹੋਣ ਦੀ।