ਲਤਾ ਮੰਗੇਸ਼ਕਰ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਸਰਕਾਰ ਦੇ ਰੁਖ਼ ਦਾ ਕੀਤਾ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਮਹਾਨ ਦੇਸ਼ ਹੈ ਤੇ ਅਸੀਂ ਸਾਰੇ ਭਾਰਤੀ ਇਸ 'ਤੇ ਮਾਣ ਮਹਿਸੂਸ ਕਰਦੇ ਹਾਂ।'

Lata Mangeshkar

ਮੁੰਬਈ-  ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੋਪ ਸਟਾਰ ਰਿਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਬੀਤੇ ਦਿਨੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।  ਇਸ ਦੌਰਾਨ ਹੁਣ ਸੁਰਾਂ ਦੀ ਮਲਿਕਾ ਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਨੇ ਕਿਸਾਨ ਅੰਦੋਲਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ  ਪਰ ਸੁਰਾਂ ਦੀ ਮਲਿਕਾ ਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਨੇ ਕਿਸਾਨ ਅੰਦੋਲਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲਤਾ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਸਰਕਾਰ ਦੇ ਰੁਖ਼ ਦਾ ਸਮਰਥਨ ਕੀਤਾ ਹੈ।

ਲਤਾ ਮੰਗੇਸ਼ਕਰ ਦਾ ਟਵੀਟ 
ਲਤਾ ਮੰਗੇਸ਼ਕਰ ਦਾ ਕਹਿਣਾ ਹੈ ਕਿ ਭਾਰਤ ਸਮੱਸਿਆਵਾਂ ਦਾ ਸਹੀ ਤਰੀਕੇ ਨਾਲ ਹੱਲ ਕਰਨ 'ਚ ਸਮਰੱਥ ਹੈ। ਲਤਾ ਨੇ ਟਵਿਟਰ 'ਤੇ ਹੈਸ਼ਟੈਗ ਇੰਡੀਆ ਟੂਗੈਦਰ ਅਤੇ ਇੰਡੀਆ ਅਗੇਂਸਟ ਪ੍ਰੋਪੇਗੰਡਾ ਦੇ ਨਾਲ ਆਪਣੀ ਪ੍ਰਤੀਕਿਰਿਆ 'ਚ ਕਿਹਾ, 'ਭਾਰਤ ਮਹਾਨ ਦੇਸ਼ ਹੈ ਤੇ ਅਸੀਂ ਸਾਰੇ ਭਾਰਤੀ ਇਸ 'ਤੇ ਮਾਣ ਮਹਿਸੂਸ ਕਰਦੇ ਹਾਂ।'

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ, ਅਕਸ਼ੇ ਕੁਮਾਰ, ਅਜੇ ਦੇਵਗਨ, ਏਕਤਾ ਕਪੂਰ, ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ ਸਮੇਤ ਕਈ ਹਸਤੀਆਂ ਨੇ ਕਿਸਾਨ ਅੰਦੋਲਨ 'ਤੇ ਸਰਕਾਰ ਦੇ ਰੁਖ਼ ਦਾ ਸਮਰਥਨ ਕੀਤਾ ਹੈ।