ਪੰਜਾਬੀਆਂ ’ਤੇ ਤਿਰੰਗੇ ਦੇ ਅਪਮਾਨ ਦੀਆਂ ਝੂਠੀਆਂ ਤੋਹਮਤਾਂ ਲਗਾ ਰਹੀ ਕੇਂਦਰ ਸਰਕਾਰ : ਸਿੱਪੀ ਗਿੱਲ
ਪ੍ਰਦਰਸ਼ਨ ਨੂੰ ਸ਼ਾਂਤਮਈ ਢੰਗ ਨਾਲ ਹੀ ਲੜਨਾ ਤੇ ਜਿੱਤ ਯਕੀਨੀ ਹੈ
ਨਵੀਂ ਦਿੱਲੀ( ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਆਮ ਆਦਮੀ ਤੋਂ ਲੈ ਕੇ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਪੰਜਾਬੀ ਕਲਾਕਾਰ ਸਿੱਪੀ ਗਿੱਲ ਨਾਲ ਗੱਲਬਾਤ ਕੀਤੀ ਗਈ। ਸਿੱਪੀ ਗਿੱਲ ਨੇ ਕਿਹਾ ਕਿ 26 ਤਾਰੀਕ ਨੂੰ ਉਹ ਇਥੇ ਸਨ ਤੇ ਸ਼ਾਮ ਨੂੰ ਵਾਪਸ ਪੰਜਾਬ ਚਲੇ ਗਏ ਸਨ ਤੇ ਟੀਵੀ ਤੇ ਖਬਰਾਂ ਵੇਖ ਕੇ ਮਨ ਉਦਾਸ ਹੋ ਗਿਆ ਸੀ ਕਿ ਆ ਕੀ ਹੋ ਗਿਆ ਪਰ ਮੈਂ ਅੱਜ ਵਾਪਸ ਆਇਆ ਤੇ ਵੇਖ ਕੇ ਮਨ ਖੁਸ਼ ਹੋ ਗਿਆ ਕੇ ਇਥੇ ਤਾਂ ਕਿਸਾਨ ਉਵੇਂ ਹੀ ਰਲ ਕੇ ਰਹਿ ਰਹੇ ਹਨ।
ਸਰਕਾਰ ਨੇ ਜਾਣ ਕੇ ਇੰਟਰਨੈੱਟ ਬੰਦ ਕਰ ਦਿੱਤਾ ਵੀ ਚੰਗੀਆਂ ਖਬਰਾਂ ਲੋਕਾਂ ਤੱਕ ਨਾ ਪਹੁੰਚ ਸਕਣ ਸਗੋਂ ਸਰਕਾਰ ਦੀਆ ਖਬਰਾਂ ਪਹੁੰਚਣ। ਤਿਰੰਗੇ ਦਾ ਲੋਕਾਂ ਨੇ ਕਦੇ ਵੀ ਅਪਮਾਨ ਨਹੀਂ ਕੀਤਾ ਨਾ ਕਦੇ ਕਰਨ ਦੀ ਸੋਚਣਗੇ। ਸਰਕਾਰ ਦਬਾਅ ਬਣਾਉਣ ਲਈ ਕਈ ਤਰ੍ਹਾਂ ਦੇ ਪੈਂਤਰੇ ਅਪਣਾ ਰਹੀ ਹੈ ਪਰ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰਨਾ ਹੈ।
ਉਹਨਾਂ ਨੇ ਕਿਹਾ ਕਿ ਸਾਡੀ ਕੌਮ ਬਹੁਤ ਮਦਦਗਾਰ ਹੈ, ਜਦੋਂ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਤਾਂ ਵਕੀਲ ਮਦਦ ਲਈ ਅੱਗੇ ਆ ਗਏ ਸਨ ਵੀ ਅਸੀਂ ਉਹਨਾਂ ਦਾ ਫਰੀ ਵਿਚ ਕੇਸ ਲੜਾਂਗੇ। ਉਹਨਾਂ ਨੇ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਤੇ ਕੋਈ ਵੀ ਟਿੱਪਣੀ ਨਹੀਂ ਦਿੱਤੀ ਤੇ ਕਿਹਾ ਕਿ ਮੈਂ ਆਪਣੇ ਆਪ ਨੂੰ ਇੰਨਾ ਕਾਬਲ ਨਹੀਂ ਸਮਝਦਾ ਜੋ ਇਹਨਾਂ ਤੇ ਟਿੱਪਣੀ ਦੇਵਾਂ ਸਾਡਾ ਸਾਰਿਆਂ ਦਾ ਇਕ ਹੀ ਮਕਸਦ ਹੈ ਤਿੰਨੇ ਕਾਨੂੰਨ ਰੱਦ ਕਰਵਾਉਣੇ।
ਸਿੱਪੀ ਗਿੱਲ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਵਾਲਾ ਪ੍ਰਦਰਸ਼ਨ ਹੈ ਅਸੀਂ ਇਸਨੂੰ ਪ੍ਰਦਰਸ਼ਨ ਨੂੰ ਸ਼ਾਂਤਮਈ ਢੰਗ ਨਾਲ ਹੀ ਲੜੀਏ ਤੇ ਜਿੱਤ ਯਕੀਨੀ ਹੈ।
ਉਹਨਾਂ ਕਿਹਾ ਕਿ ਉਹਨਾਂ ਤੋਂ ਧਰਨੇ ਤੇ ਇਕ ਗਰਮ ਗੀਤ ਬਣ ਗਿਆ ਸੀ ਤੇ ਉਹਨਾਂ ਨੇ ਉਹ ਗੀਤ ਰੋਕ ਲਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਇਸ ਗੀਤ ਤੋ ਪ੍ਰਭਾਵਿਤ ਹੋ ਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲਵੇ। ਇਸ ਲਈ ਅਸੀਂ ਇਸ ਗੀਤ ਨੂੰ ਰੋਕ ਲਿਆ। ਉਹਨਾਂ ਨੇ ਧਰਨੇ ਤੇ ਗਾਏ ਗੀਤ ਦੀਆਂ ਸਤਰਾਂ ਵੀ ਸੁਣਾਈਆਂ।