ਸੀਬੀਆਈ ਨੇ ਏਅਰ ਇੰਡੀਆ ਦੇ ਸਾਬਕਾ ਸੀਐਮਡੀ, ਆਈਬੀਐਮ, ਐਸਏਪੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀ.ਵੀ.ਸੀ. ਦੀ ਜਾਂਚ ਵਿਚ ਪਹਿਲੀ ਨਜ਼ਰ ਵਿਚ ਸਾੱਫਟਵੇਅਰ ਦੀ ਖਰੀਦ ਵਿਚ ਪ੍ਰਕਿਰਿਆਤਮਕ ਬੇਨਿਯਮੀਆਂ ਪਾਈਆਂ ਗਈਆਂ ਹਨ।

CBI filed charge sheet against former CMD of Air India, IBM, SAP

ਨਵੀਂ ਦਿੱਲੀ - ਸੀਬੀਆਈ ਨੇ 2011 'ਚ ਏਅਰ ਇੰਡੀਆ ਵੱਲੋਂ 225 ਕਰੋੜ ਰੁਪਏ 'ਚ ਸਾਫਟਵੇਅਰ ਖਰੀਦਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਏਅਰ ਇੰਡੀਆ ਦੇ ਤਤਕਾਲੀ ਸੀਐੱਮਡੀ, ਐੱਸਏਪੀ ਇੰਡੀਆ ਅਤੇ ਆਈਬੀਐੱਮ ਖਿਲਾਫ ਐਤਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੀ ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸੀਬੀਆਈ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਸਿਫਾਰਸ਼ 'ਤੇ ਮਾਮਲਾ ਦਰਜ ਕੀਤਾ ਹੈ। ਸੀ.ਵੀ.ਸੀ. ਦੀ ਜਾਂਚ ਵਿਚ ਪਹਿਲੀ ਨਜ਼ਰ ਵਿਚ ਸਾੱਫਟਵੇਅਰ ਦੀ ਖਰੀਦ ਵਿਚ ਪ੍ਰਕਿਰਿਆਤਮਕ ਬੇਨਿਯਮੀਆਂ ਪਾਈਆਂ ਗਈਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਲਗਭਗ ਛੇ ਸਾਲ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਏਅਰ ਇੰਡੀਆ ਦੇ ਸਾਬਕਾ ਸੀਐਮਡੀ ਅਰਵਿੰਦ ਜਾਧਵ, ਆਈਬੀਐਮ ਇੰਡੀਆ ਪ੍ਰਾਈਵੇਟ ਲਿਮਟਿਡ, ਐਸਏਪੀ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਛੇ ਹੋਰਾਂ ਖਿਲਾਫ ਆਈਪੀਸੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ।

ਸੀਵੀਸੀ ਨੇ ਸੀਬੀਆਈ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਏਅਰ ਇੰਡੀਆ ਦੇ ਮੁੱਖ ਵਿਜੀਲੈਂਸ ਅਧਿਕਾਰੀ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕੰਪਨੀ ਨੇ ਸਹੀ ਟੈਂਡਰ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਐਸਏਪੀ ਏਜੀ ਤੋਂ ਐਂਟਰਪ੍ਰਾਈਜ਼ ਰਿਸੋਰਸ ਪਲਾਨਿੰਗ (ਈਆਰਪੀ) ਸਾੱਫਟਵੇਅਰ ਸਿਸਟਮ ਖਰੀਦਿਆ ਸੀ।
 ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਇਸ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਕੋਈ ਮਨਜ਼ੂਰੀ ਨਹੀਂ ਮਿਲੀ ਸੀ।