Chhattisgarh News: ਦੇਸ਼ ਦਾ ਅਜਿਹਾ ਪਿੰਡ ਜਿਸ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲਿਆ ਸਾਫ਼ ਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

Chhattisgarh News: 100 ਘਰਾਂ ਦੀ ਆਬਾਦੀ ਵਾਲੇ ਛੱਤੀਸਗੜ ਦੇ ਚੁਨਚੁਨਾ ਪਿੰਡ ਦੇ ਲੋਕਾਂ ਨੂੰ ਪਾਣੀ ਲਈ ਕਰਨਾ ਪੈਂਦਾ ਸੀ ਸੰਘਰਸ਼

A village in the country that got clean water for the first time after independence

 

Chhattisgarh News: ਛੱਤੀਸਗੜ੍ਹ ਦੇ ਬਲਰਾਮਪੁਰ ਦੇ ਚੁਨਚੁਨਾ ਪਿੰਡ ਨੂੰ ਜਦੋਂ ਆਜ਼ਾਦੀ ਦੇ 70 ਸਾਲਾਂ ਬਾਅਦ ਜਦੋਂ ਪਹਿਲੀ ਵਾਰ ਸਾਫ਼ ਪਾਣੀ ਮਿਲਿਆ ਤਾਂ ਪਿੰਡ ਦੇ ਲੋਕਾਂ ’ਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਇਸੇ ਪਿੰਡ ਦੇ ਇਕ ਵਸਨੀਕ ਨੇ ਦਸਿਆ ਕਿ ਪਹਿਲਾਂ ਸਾਨੂੰ ਦੂਰੋਂ ਪਾਣੀ ਲਿਆਉਣਾ ਪੈਂਦਾ ਸੀ। ਇੱਥੇ ਨਕਸਲੀਆਂ ਦਾ ਵੀ ਪ੍ਰਭਾਵ ਸੀ। ਸੜਕਾਂ ਦੀ ਅਣਹੋਂਦ ਕਾਰਨ ਬੋਰ ਨਹੀਂ ਪੁੱਟੇ ਜਾ ਸਕੇ। ਹੁਣ ਸੜਕਾਂ ਬਣ ਚੁੱਕੀਆਂ ਹਨ ਅਤੇ ਹਰ ਘਰ ਨੂੰ 24 ਘੰਟੇ ਪਾਣੀ ਦੀ ਸਪਲਾਈ ਦਿਤੀ ਜਾ ਰਹੀ ਹੈ। ਪਿੰਡ ਦੇ ਇਕ ਹੋਰ ਵਸਨੀਕ ਨੇ ਦਸਿਆ ਕਿ ਦੂਰੋਂ ਪਾਣੀ ਲਿਆਉਣਾ ਪੈਂਦਾ ਸੀ। ਹੁਣ ਜਦੋਂ ਸਰਕਾਰ ਨੇ ਪਾਣੀ ਦਾ ਪ੍ਰਬੰਧ ਕੀਤਾ ਹੈ ਤਾਂ ਸਾਨੂੰ ਕਾਫ਼ੀ ਰਾਹਤ ਮਿਲੀ ਹੈ।

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੁਸਮੀ ਵਿਕਾਸ ਬਲਾਕ ਦੇ ਪਿੰਡ ਚੁਨਚੁਨਾ ਨੂੰ ਜਲ ਜੀਵਨ ਮਿਸ਼ਨ ਸਕੀਮ ਤਹਿਤ ਪੀਣ ਵਾਲਾ ਸਾਫ਼ ਪਾਣੀ ਮਿਲਿਆ ਹੈ। ਚੁਨਚੁਨਾ ਪਿੰਡ, ਜੋ ਕਦੇ ਨਕਸਲ ਪ੍ਰਭਾਵਤ ਪਿੰਡ ਸੀ, ਛੱਤੀਸਗੜ੍ਹ ਅਤੇ ਝਾਰਖੰਡ ਦੀ ਸਰਹੱਦ ’ਤੇ ਬਲਰਾਮਪੁਰ ਜ਼ਿਲ੍ਹੇ ਵਿਚ ਸਥਿਤ ਹੈ ਅਤੇ ਇਸਦੀ ਆਬਾਦੀ ਲਗਭਗ 100 ਘਰਾਂ ਦੀ ਹੈ।

ਆਜ਼ਾਦੀ ਦੇ 70 ਸਾਲਾਂ ਬਾਅਦ ਪਹਿਲੀ ਵਾਰ ਛੱਤੀਸਗੜ੍ਹ ਅਤੇ ਝਾਰਖੰਡ ਦੀ ਸਰਹੱਦ ’ਤੇ ਸਥਿਤ ਬਲਰਾਮਪੁਰ ਜ਼ਿਲ੍ਹੇ ਦੇ ਕੁਸਮੀ ਵਿਕਾਸ ਬਲਾਕ ਦੇ ਚੁਨਚੁਨਾ ਪਿੰਡ ਵਿਚ ਪਿੰਡ ਵਾਸੀਆਂ ਨੂੰ ਟੂਟੀ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮਿਲਿਆ ਹੈ। ਇਸ ਨਕਸਲ ਪ੍ਰਭਾਵਤ ਪਿੰਡ ਵਿਚ ਪਹਿਲਾਂ ਪਿੰਡ ਵਾਸੀਆਂ ਨੂੰ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਸੀ। ਜਲ ਜੀਵਨ ਮਿਸ਼ਨ ਸਕੀਮ ਤਹਿਤ ਇੱਥੋਂ ਦੇ ਹਰ ਘਰ ਵਿਚ ਟੂਟੀ ਕੁਨੈਕਸ਼ਨ ਦਿਤੇ ਗਏ, ਜਿਸ ਕਾਰਨ ਹੁਣ ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੀ ਹੈ।

ਚੁਨਚੁਨਾ ਪਿੰਡ ਦੇ ਲੋਕ ਕਦੇ ਨਕਸਲੀਆਂ ਦੀ ਦਹਿਸ਼ਤ ਹੇਠ ਅਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਨਕਸਲੀਆਂ ਦਾ ਡਰ ਰਹਿੰਦਾ ਸੀ, ਜਿਸ ਕਾਰਨ ਪਿੰਡਾਂ ਵਿਚ ਕੋਈ ਵੀ ਸਰਕਾਰੀ ਸਕੀਮ ਖ਼ਾਸ ਤੌਰ ’ਤੇ ਅਸਰਦਾਰ ਨਹੀਂ ਹੋਈ ਸੀ। ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਉਸ ਇਲਾਕੇ ਵਿਚ ਤਿੰਨ ਵੱਖ-ਵੱਖ ਥਾਵਾਂ ’ਤੇ ਫੋਰਸ ਕੈਂਪ ਸਥਾਪਤ ਹੋ ਗਏ ਹਨ, ਜਿਸ ਕਾਰਨ ਹੁਣ ਨਕਸਲੀ ਬੈਕਫੁੱਟ ’ਤੇ ਹਨ ਅਤੇ ਪਿੰਡਾਂ ਵਿਚ ਵਿਕਾਸ ਦੇ ਕਈ ਰਾਹ ਖੁਲ੍ਹਣੇ ਸ਼ੁਰੂ ਹੋ ਗਏ ਹਨ।

ਪੀਐਚਈ ਵਿਭਾਗ ਦਾ ਦਾਅਵਾ; ਹੋਰ ਪਿੰਡਾਂ ਦਾ ਵੀ ਹੋਵੇਗਾ ਵਿਕਾਸ
ਪੀਐਚਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਪੰਕਜ ਜੈਨ ਨੇ ਦਸਿਆ ਕਿ ਚੁਨਚੁਨਾ ਪਿੰਡ ਵਿਚ ਪਾਣੀ ਦਾ ਸੰਕਟ ਹੱਲ ਹੋ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰਨਾਂ ਪੇਂਡੂ ਖੇਤਰਾਂ ਵਿਚ ਵੀ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਵਿਚ ਟੂਟੀ ਦਾ ਪਾਣੀ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਬਲਰਾਮਪੁਰ ਦੇ ਸਾਰੇ ਪੇਂਡੂ ਖੇਤਰਾਂ ਨੂੰ ਪੀਣ ਵਾਲੇ ਸਾਫ਼ ਪਾਣੀ ਨਾਲ ਜੋੜਿਆ ਜਾਵੇਗਾ।