Manipur News : ਮਣੀਪੁਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
Manipur News : ਇੰਫਾਲ ਸਮੇਤ ਕਈ ਥਾਵਾਂ ਤੋਂ ਨੌਂ ਅਤਿਵਾਦੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਹਥਿਆਰ ਬਰਾਮਦ
Security forces launch search operation in Manipur Latest News in Punjabi : ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਬਿਸ਼ਨੂਪੁਰ ਅਤੇ ਤੇਂਗਨੋਪਾਲ ਜ਼ਿਲ੍ਹਿਆਂ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ। ਸੁਰੱਖਿਆ ਬਲਾਂ ਨੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਕਾਕਚਿੰਗ ਅਤੇ ਥੌਬਲ ਜ਼ਿਲ੍ਹਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਨੌਂ ਅਤਿਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਕਾਕਚਿੰਗ ਅਤੇ ਥੌਬਲ ਜ਼ਿਲ੍ਹਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਨੌਂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੰਗਲਵਾਰ ਨੂੰ ਦਸਿਆ ਕਿ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਸਿਟੀ ਮੀਤੇਈ) ਦੇ ਪੰਜ ਮੈਂਬਰਾਂ ਨੂੰ ਸੋਮਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਮੰਤ੍ਰੀਪੁਖਰੀ ਠਾਕੁਰਬਾੜੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਇਕ 9 ਐਮਐਮ ਪਿਸਤੌਲ, ਇਕ ਮੈਗਜ਼ੀਨ, 11 ਕਾਰਤੂਸ, ਦੋ ਹੱਥਗੋਲੇ ਅਤੇ ਤਿੰਨ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ।
ਪੁਲਿਸ ਨੇ ਦਸਿਆ ਕਿ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਐਮਸੀ) ਪ੍ਰੋਗਰੈਸਿਵ ਦੇ ਇਕ ਮੈਂਬਰ, ਜੋ ਕਿ ਜ਼ਬਰਦਸਤੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸੀ, ਨੂੰ ਸੋਮਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਸਿੰਗਜਾਮੇਈ ਥੋਕਚੋਮ ਲੀਕਾਈ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੋਮਵਾਰ ਨੂੰ ਕਾਕਚਿੰਗ ਜ਼ਿਲ੍ਹੇ ਦੇ ਇਰੇਂਗਬੰਦ ਹਵਾਇਰੌ ਇਲਾਕੇ ਤੋਂ ਪਾਬੰਦੀਸ਼ੁਦਾ ਯੂਨਾਈਟਿਡ ਪੀਪਲਜ਼ ਪਾਰਟੀ ਆਫ਼ ਕਾਂਗਲੇਈਪਾਕ (ਯੂਪੀਪੀਕੇ) ਦੇ ਇਕ ਮੈਂਬਰ ਨੂੰ ਵੀ ਜਬਰਨ ਵਸੂਲੀ ਗਤੀਵਿਧੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਨੀਪੁਰ ਪੁਲਿਸ ਨੇ ਸੋਮਵਾਰ ਨੂੰ ਥੌਬਲ ਜ਼ਿਲ੍ਹੇ ਦੇ ਯੈਰੀਪੋਕ ਬਾਜ਼ਾਰ ਤੋਂ ਪ੍ਰੀਪਾਕ (ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ ਕਾਂਗਲੇਈਪਾਕ-ਪ੍ਰੋ) ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦਸਿਆ ਕਿ ਐਤਵਾਰ ਨੂੰ, ਸੁਰੱਖਿਆ ਬਲਾਂ ਨੇ ਕਾਕਚਿੰਗ ਜ਼ਿਲ੍ਹੇ ਦੇ ਵਾਬਾਗਾਈ ਬਾਜ਼ਾਰ ਖੇਤਰ ਤੋਂ ਜ਼ਬਰਦਸਤੀ ਗਤੀਵਿਧੀ ਵਿਚ ਸ਼ਾਮਲ ਪਾਬੰਦੀਸ਼ੁਦਾ ਕਾਂਗਲੇਈ ਯਾਵੋਲ ਕੰਨਾ ਲੁਪ ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ।
ਇਸ ਦੌਰਾਨ, ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮਾਂ ਦੌਰਾਨ ਬਿਸ਼ਨੂਪੁਰ ਅਤੇ ਤੇਂਗਨੋਪਾਲ ਜ਼ਿਲ੍ਹਿਆਂ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ। ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਬਿਸ਼ਨੂਪੁਰ ਵਿਚ ਖੁਗਾ ਨਦੀ ਦੇ ਕੰਢੇ ਫੋਗਾਕਾਚਾਓ ਮਾਮਾਂਗ ਲੀਕਾਈ ਖੇਤਰ ਵਿਚ ਸ਼ੁਰੂ ਕੀਤੇ ਗਏ ਇਕ ਸਰਚ ਆਪ੍ਰੇਸ਼ਨ ਦੌਰਾਨ ਇਕ ਏਕੇ-47 ਰਾਈਫ਼ਲ ਅਤੇ ਇਕ ਮੈਗਜ਼ੀਨ, ਇਕ 2 ਇੰਚ ਮੋਰਟਾਰ, ਦੋ ਐਸਐਮਜੀ ਕਾਰਬਾਈਨ, ਦੋ ਦੇਸੀ 9 ਐਮਐਮ ਪਿਸਤੌਲ ਅਤੇ ਮੈਗਜ਼ੀਨ ਬਰਾਮਦ, ਤਿੰਨ ਹੱਥਗੋਲੇ, ਦੋ ਆਈਈਡੀ ਵਿਸਫ਼ੋਟਕ, 20 ਜੈਲੇਟਿਨ ਸਟਿਕਸ ਅਤੇ ਪੰਜ 9 ਐਮਐਮ ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ।
ਪੁਲਿਸ ਨੇ ਸੋਮਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਖੁਯਾਥੋਂਗ ਕਰਾਸਿੰਗ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿਚੋਂ ਇਕ 9 ਐਮਐਮ ਪਿਸਤੌਲ ਅਤੇ ਇਕ ਮੈਗਜ਼ੀਨ ਜ਼ਬਤ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ, ਸੁਰੱਖਿਆ ਬਲਾਂ ਨੇ ਤੇਂਗਨੋਪਾਲ ਜ਼ਿਲ੍ਹੇ ਦੇ ਦੁਥਾਂਗ ਲਾਈਚਿੰਗ ਟਰੈਕ ਵਿਚ ਇਕ ਤਲਾਸ਼ੀ ਮੁਹਿੰਮ ਦੌਰਾਨ ਮੈਗਜ਼ੀਨ ਸਮੇਤ ਇਕ 9 ਐਮਐਮ ਪਿਸਤੌਲ, ਮੈਗਜ਼ੀਨ ਸਮੇਤ ਇਕ ਏਕੇ-47 ਰਾਈਫ਼ਲ, ਇਕ .303 ਰਾਈਫ਼ਲ, 12 ਬੋਰ ਰਾਈਫ਼ਲ (ਦੇਸ਼ੀ ਬਣੀ) ਗੋਲਾ ਬਾਰੂਦ ਸਮੇਤ ਬਰਾਮਦ ਕੀਤੇ ਸੀ।
(For more Punjabi news apart from Security forces launch search operation in Manipur Latest News in Punjabi stay tuned to Rozana Spokesman)