ਗਾਜ਼ੀਆਬਾਦ ਵਿਚ 3 ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਕੋਰੀਆਈ ਲਵ ਖੇਡਣ ਦੀਆਂ ਸਨ ਆਦੀ

Ghaziabad 3 sisters commit suicide News

Ghaziabad 3 sisters commit suicide News:  ਗਾਜ਼ੀਆਬਾਦ ਵਿਚ ਇਕ ਘਰ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਤਿੰਨ ਭੈਣਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ, ਤਿੰਨਾਂ ਭੈਣਾਂ ਨੇ ਮੰਗਲਵਾਰ ਰਾਤ 2 ਵਜੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ,ਫਿਰ ਬਾਲਕੋਨੀ 'ਤੇ ਸਟੂਲ ਰੱਖ ਕੇ ਇੱਕ-ਇੱਕ ਕਰਕੇ ਛਾਲ ਮਾਰ ਦਿੱਤੀ।

ਤਿੰਨਾਂ ਭੈਣਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਸੀ। ਮ੍ਰਿਤਕਾਂ ਦੀ ਪਛਾਣ ਨਿਸ਼ਿਕਾ (16), ਪ੍ਰਾਚੀ (14) ਅਤੇ ਪਾਖੀ (12) ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਦੇ ਅਨੁਸਾਰ, ਉਹ ਟਾਸਕ-ਅਧਾਰਤ ਕੋਰੀਆਈ ਖੇਡ ਦੀਆਂ ਆਦੀ ਸਨ। ਉਹ ਹਮੇਸ਼ਾ ਇਕੱਠੀਆਂ ਰਹਿੰਦੀਆਂ ਸਨ। ਇਸ ਖੇਡ ਦੀ ਬੁਰੀ ਆਦਤ ਕਰਕੇ ਉਨ੍ਹਾਂ ਨੇ ਸਕੂਲ ਜਾਣਾ ਵੀ ਛੱਡ ਦਿੱਤਾ ਸੀ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੇਮ ਖੇਡਣ ਤੋਂ ਝਿੜਕਿਆ, ਜਿਸ ਕਾਰਨ ਤਿੰਨਾਂ ਭੈਣਾਂ ਨੇ ਇਹ ਸਖ਼ਤ ਕਦਮ ਚੁੱਕਿਆ। ਪੁਲਿਸ ਨੂੰ ਲੜਕੀਆਂ ਦੇ ਕਮਰੇ ਵਿਚੋਂ ਇਕ 18 ਪੰਨਿਆਂ ਦਾ ਇੱਕ ਸੁਸਾਈਡ ਨੋਟ ਮਿਲਿਆ। ਜਿਸ ਵਿਚ ਲਿਖਿਆ ਸੀ ਕਿ "ਮੰਮੀ ਅਤੇ ਡੈਡੀ ਮੁਆਫ਼ ਕਰਨਾ... ਹੁਣ ਤੁਹਾਨੂੰ ਅਹਿਸਾਸ ਹੋਵੇਗਾ ਕਿ ਅਸੀਂ ਉਸ ਖੇਡ ਨੂੰ ਕਿੰਨਾ ਪਿਆਰ ਕਰਦੇ ਸੀਜਿਸ ਨੂੰ ਤੁਸੀਂ ਛਡਵਾਉਣਾ ਚਾਹੁੰਦੇ ਸੀ।