ਪ੍ਰਧਾਨ ਮੰਤਰੀ ਮੋਦੀ 7-8 ਫ਼ਰਵਰੀ ਨੂੰ ਮਲੇਸ਼ੀਆ ਦਾ ਕਰਨਗੇ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM ਦੀ ਯਾਤਰਾ ਦੇ ਨਾਲ ਹੀ 10ਵਾਂ ਭਾਰਤ-ਮਲੇਸ਼ੀਆ ਸੀ.ਈ.ਓ. ਫੋਰਮ ਵੀ ਕੀਤਾ ਜਾਣਾ ਹੈ।

Prime Minister Modi to visit Malaysia on February 7-8

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਪਾਰ, ਨਿਵੇਸ਼, ਊਰਜਾ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰਾਂ ’ਚ ਦੁਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਨਿਚਰਵਾਰ  ਤੋਂ ਮਲੇਸ਼ੀਆ ਦੇ ਦੋ ਦਿਨਾਂ ਦੌਰੇ ਉਤੇ  ਜਾ ਰਹੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਦੀ ਤੀਸਰੀ ਯਾਤਰਾ ਹੋਵੇਗੀ ਅਤੇ ਅਗੱਸਤ  2024 ਵਿਚ ਭਾਰਤ-ਮਲੇਸ਼ੀਆ ਦੁਵਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਵਿਚ ਉਭਾਰਨ ਤੋਂ ਬਾਅਦ ਪਹਿਲੀ ਯਾਤਰਾ ਹੋਵੇਗੀ।

ਵਿਦੇਸ਼ ਮੰਤਰਾਲੇ ਨੇ 7 ਤੋਂ 8 ਫ਼ਰਵਰੀ ਦੀ ਯਾਤਰਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੌਰੇ ਦੌਰਾਨ ਉਹ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦੁਵਲੀ ਗੱਲਬਾਤ ਕਰਨਗੇ। ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਉਦਯੋਗ ਅਤੇ ਕਾਰੋਬਾਰੀ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ।  ਪ੍ਰਧਾਨ ਮੰਤਰੀ ਦੀ ਯਾਤਰਾ ਦੇ ਨਾਲ ਹੀ 10ਵਾਂ ਭਾਰਤ-ਮਲੇਸ਼ੀਆ ਸੀ.ਈ.ਓ. ਫੋਰਮ ਵੀ ਕੀਤਾ ਜਾਣਾ ਹੈ।