ਕਾਕਪਿਟ ਵਿਚ ਜਲਦ ਤੋਂ ਜਲਦ ਜਾਣਾ ਚਾਹੁੰਦੇ ਹਨ- ਵਿੰਗ ਕਮਾਂਡਰ ਅਭਿਨੰਦਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਕਾਕਪਿਟ ....

Wing Commander Abhinandan

ਨਵੀਂ ਦਿੱਲੀ- ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਕਾਕਪਿਟ ਵਿਚ ਜਾਣਾ ਚਾਹੁੰਦੇ ਹਨ। ਹਵਾਈ ਫੌਜ ਦੇ ਪਾਇਲਟ ਅਭਿਨੰਦਨ ਦਾ ਦੋ ਦਿਨਾਂ ਤੋਂ ਇਕ ਸੈਨਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਅਧਿਕਾਰੀਆਂ ਨੇ ਪੀ-ਟੀ-ਆਈ ਨੂੰ ਦੱਸਿਆ ਕਿ ਵਰਧਮਾਨ ਨੇ ਹਵਾਈ ਫੌਜ ਦੇ ਸੀਨੀਅਰ ਕਮਾਂਡਰਾਂ ਅਤੇ ਇਲਾਜ਼ ਕਰ ਰਹੇ ਡਾਕਟਰਾਂ ਨੂੰ ਕਿਹਾ ਕਿ ਇਹ ਜਲਦ ਤੋਂ ਜਲਦ ਜ਼ਹਾਜ਼ ਉਡਾਉਣਾ ਚਾਹੁੰਦੇ ਹਨ। ਉਹ ਪਾਕਿਸਤਾਨ ਹਵਾਈ ਫੌਜ ਦੇ ਨਾਲ ਹਵਾਈ ਸੰਘਰਸ਼ ਦੇ ਦੌਰਾਨ ਐੱਫ-16 ਲੜਾਕੂ ਜੈੱਟ ਨੂੰ ਮਾਰਨ ਵਾਲੇ  ਹਵਾਈ ਫੌਜ ਦੇ ਪਹਿਲੇ ਪਾਇਲਟ ਬਣ ਗਏ.ਹਨ।

ਇਸ ਭਿਆਨਕ ਸੰਘਰਸ਼ ਦੇ ਦੌਰਾਨ ਉਹਨਾਂ ਦੇ ਮਿਗ-21 ਨੂੰ ਵੀ ਮਾਰਿਆ ਗਿਆ ਸੀ ਅਤੇ ਵਰਧਮਾਨ ਨੂੰ ਪਾਕਿਸਤਾਨ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦਾ ਇਕ ਨਾਇਕ ਦੀ ਤਰਾਂ ਸਵਾਗਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਦੇ ਡਾਕਟਰਾਂ ਦਾ ਇਕ ਸਮੂਹ ਵਰਧਮਾਨ ਦੀ ਸਿਹਤ ਦਾ ਧਿਆਨ ਰੱਖ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਵਰਧਮਾਨ ਜਲਦ ਤੋਂ ਜਲਦ ਕਾਕਪਿਟ ਵਿਚ ਵਾਪਸ ਜਾ ਸਕਣ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸ਼ੋਸ਼ਣ ਦੇ ਬਾਵਜੂਦ, ਉਹਨਾਂ ਦਾ ਜ਼ਜ਼ਬਾ ਬਹੁਤ ਉੱਚਾ ਹੈ।

ਵਰਧਮਾਨ ਸ਼ੁੱਕਰਵਾਰ ਦੇਰ ਰਾਤ ਨੂੰ ਹਵਾਈ ਫੌਜ ਦੀ ਉਡਾਣ ਦੁਆਰਾ ਰਾਜਧਾਨੀ ਪਹੁੰਚੇ ਸਨ। ਉਸ ਤੋਂ ਕਰੀਬ ਡੇਢ ਘੰਟਾ ਪਹਿਲਾਂ ਉਹ ਅਟਾਰੀ ਵਾਹਗਾ ਬਾਡਰ ਤੋਂ ਭਾਰਤ ਪਹੁੰਚੇ ਸਨ। ਪਾਕਿਸਤਾਨ ਵਿਚ ਫੜੇ ਜਾਣ ਤੋਂ ਬਾਅਦ ਵਰਧਮਾਨ ਨੇ ਗਲ਼ਤ ਹਲਾਤਾ ਨਾਲ ਨਜਿੱਠਣ 'ਚ ਦਲੇਰੀ ਅਤੇ ਸਹਿਣਸ਼ੀਲਤਾ ਦਿਖਾਈ ਸੀ। ਜਿਸਦੀ ਸਾਰੀ ਹਵਾਈ ਫੌਜ ਨੇ ਪ੍ਰਸ਼ੰਸ਼ਾ ਕੀਤੀ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਵਰਧਮਾਨ ਨਾਲ ਵੱਖ-ਵੱਖ ਮੁਲਾਕਾਤ ਕੀਤੀ, ਉਸ ਮੁਲਾਕਾਤ ਵਿਚ ਵਰਧਮਾਨ ਨੇ ਪਾਕਿਸਤਾਨ ਵਿਚ ਆਪਣੀ ਹਿਰਾਸਤ ਦੌਰਾਨ ਮਾਨਸਿਕ ਪਰੇਸ਼ਾਨੀ ਬਾਰੇ ਦੱਸਿਆ। ਰੱਖਿਆ ਮੰਤਰੀ ਨੇ ਵਰਧਮਾਨ ਦੇ ਸਾਹਸ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਦੇਸ਼ ਉਹਨਾਂ ਦੀ ਨਿਸਵਾਰਥ ਸੇਵਾ ਦੇ ਲਈ ਧੰਨਵਾਦ ਕਰਦੀ ਹੈ। .