Big Breaking: ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਮਿਲੀ ਸੂਚਨਾ,ਇਲਾਕੇ 'ਚ ਮੱਚੀ ਹਲਚਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਲਾਸ਼ੀ ਮੁਹਿੰਮ ਚਲਾਈ ਜਾ ਰਹੀ

Taj Mahal

ਆਗਰਾ:  ਪਿਆਰ ਦੀ ਨਿਸ਼ਾਨੀ ਤਾਜ ਮਹਿਲ  ਦੇ ਅੰਦਰ ਬੰਬ ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਪੁਲਿਸ ਨੇ ਸੁਰੱਖਿਆ ਲਈ ਦੋਵੇਂ ਦਰਵਾਜ਼ਿਆਂ ਨੂੰ ਤਾਲਾ ਲਗਾ ਦਿੱਤਾ ਹੈ। ਬੀਡੀਐਸ, ਪੁਲਿਸ ਅਤੇ ਸੀਆਈਐਸਐਫ ਦੇ ਜਵਾਨ ਮੌਕੇ ਤੇ ਪਹੁੰਚ ਗਏ ਹਨ। 

 

ਇਸ ਬਾਰੇ ਸੈਲਾਨੀਆਂ ਅਤੇ ਸੀਆਈਐਸਐਫ ਦੇ ਜਵਾਨਾਂ ਵਿਚਾਲੇ  ਮਤਭੇਦ ਵੀ ਹੋਏ। ਤਾਜ ਮਹਿਲ ਅੰਦਰ ਇਕ ਮੌਕ ਡਰਿੱਲ ਚਲਾਉਣ ਦੀ ਗੱਲ  ਕਹੀ ਜਾ ਰਹੀ ਹੈ।  ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਤਾਜ ਮਹਿਲ ਵਿੱਚ ਹੋਏ ਬੰਬ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ। ਤੁਰੰਤ ਪੁਲਿਸ ਦੇ ਉੱਚ ਅਧਿਕਾਰੀ ਤਾਜ ਮਹਿਲ ਦੇ ਬਾਹਰ ਪਹੁੰਚ ਗਏ।

ਤਾਜ ਮਹਿਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਅਤੇ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਗਿਆ। ਫਿਲਹਾਲ ਪੁਲਿਸ ਅਤੇ ਸੀਆਈਐਸਐਫ ਦੁਆਰਾ ਤਾਜ ਮਹਿਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌੌਰਾਨ ਪੁਲਿਸ ਇਕੇ ਸੈਲਾਨੀਆਂ ਵਿਚਾਲੇ ਮਤਭੇਦ ਵੀ ਹੋਏ। ਸੂਚਨਾ ਮਿਲਦੇ ਹੀ  ਪੁਲਿਸ ਨੇ ਤਾਜ ਮਹਿਲ ਖਾਲੀ ਕਰਵਾਇਆ ਗਿਆ।