ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਜ਼ਦੂਰ ਕਾਰਕੁਨ ਸ਼ਿਵ ਕੁਮਾਰ, ਜੋ ਕਿ ਦਲਿਤ ਮਜ਼ਦੂਰ ਕਾਰਕੁਨ ਨੌਦੀਪ ਕੌਰ ਦਾ ਸਾਥੀ...

Shiv Kumar

ਨਵੀਂ ਦਿੱਲੀ: ਮਜ਼ਦੂਰ ਕਾਰਕੁਨ ਸ਼ਿਵ ਕੁਮਾਰ, ਜੋ ਕਿ ਦਲਿਤ ਮਜ਼ਦੂਰ ਕਾਰਕੁਨ ਨੌਦੀਪ ਕੌਰ ਦਾ ਸਾਥੀ ਹੈ। ਸ਼ਿਵ ਕੁਮਾਰ ਨੂੰ ਹਰਿਆਣਾ ਦੀ ਸੋਨੀਪਤ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਸ਼ਿਵ ਕੁਮਾਰ ਨੂੰ 16 ਜਨਵਰੀ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਸੋਨੀਪਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਸ਼ਿਵ ਕੁਮਾਰ ‘ਤੇ ਹਰਿਆਣਾ ਪੁਲਿਸ ਵੱਲੋਂ ਕਾਫ਼ੀ ਤਸ਼ੱਦਦ ਕੀਤਾ ਗਿਆ ਹੈ।

ਤਸਵੀਰ ਵਿਚ ਸ਼ਿਵ ਕੁਮਾਰ ਦੀ ਇੱਕ ਲੱਤ ਉਤੇ ਪਲੱਸਤਰ ਵੀ ਲੱਗਿਆ ਦਿਖ ਰਿਹਾ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਵਿਚ ਕਾਨੂੰਨ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ ਕਿਉਂਕਿ ਅੱਜ ਸ਼ਿਵ ਕੁਮਾਰ ਉਤੇ ਹੋਏ ਤਸ਼ੱਦਦ ਇਹ ਬਿਆਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਨੂੰ ਪੁਲਿਸ ਵੱਲੋਂ ਸਰੀਰਕ ਤੌਰ ‘ਤੇ ਕਾਫ਼ੀ ਟਾਰਚਰ ਕੀਤਾ ਗਿਆ ਹੈ, ਪੁਲਿਸ ਨੇ ਸ਼ਿਵ ਕੁਮਾਰ ਦੇ ਪੈਰਾਂ ਦੇ ਨੂੰਹ ਵੀ ਖਿੱਚ ਦਿੱਤੇ ਹਨ। ਮਨਜਿੰਦਰ ਸਿਰਸਾ ਨੇ ਕਿਹਾ ਕਿ ਜਦੋਂ ਤੱਕ ਦਲਿੱਤ ਭਾਈਚਾਰੇ ਉਤੇ ਜ਼ੁਲਮ ਹੁੰਦਾ ਰਹੇਗਾ, ਅਸੀਂ ਉਸਦਾ ਹਿੱਕ ਠੋਕ ਕੇ ਟਾਕਰਾ ਕਰਦੇ ਰਹਾਂਗੇ।