ਬੇਰਹਿਮ ਪਿਤਾ ਨੇ ਧੀ ਦਾ ਸਿਰ ਧੜ ਤੋਂ ਕੀਤਾ ਵੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੀ ਧੀ ਦੇ ਚਚੇਰੇ ਭਰਾ ਨਾਲ ਨਾਜਾਇਜ਼ ਸਬੰਧਾਂ ਬਾਰੇ ਲੱਗਿਆ ਸੀ ਪਤਾ

Murder

ਹਰਦੋਈ: ਉੱਤਰ ਪ੍ਰਦੇਸ਼ ਦੇ ਹਰਦੋਈ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਤਾ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ  ਅਤੇ  ਉਸਨੇ ਆਪਣੀ ਧੀ ਦੀ ਸਿਰ ਧੜ ਤੋਂ ਅਲੱਗ ਕਰ ਦਿੱਤਾ ਇੰਨਾ ਹੀ ਨਹੀਂ ਉਸਦੇ ਕੱਟੇ ਹੋਏ ਸਿਰ ਨੂੰ ਲੈ ਕੇ ਇਧਰ-ਉਧਰ ਘੁੰਮਦੇ ਰਿਹਾ ਅਤੇ  ਆਪ ਹੀ ਧੀ ਦਾ ਸਿਰ ਲੈ ਕੇ ਥਾਣੇ ਪਹੁੰਚ ਗਿਆ।

ਅਤੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੈਂ ਇਸਦਾ ਸਿਰ ਵੱਢਿਆ  ਹੈ। ਬੇਰਹਿਮ ਪਿਤਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਉਸਦੀ ਲੜਕੀ ਦਾ ਉਸਦੇ ਚਚੇਰਾ ਭਰਾ ਨਾਲ ਨਾਜਾਇਜ਼ ਸੰਬੰਧ ਸੀ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਧੀ ਨੂੰ ਇਕ ਲੜਕੇ ਨਾਲ ਇਤਰਾਜ਼ਯੋਗ ਸਥਿਤੀ ਵਿਚ ਦੇਖਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਮਹਿਲਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਾਂਡੇ ਤਾਰਾ ਪਿੰਡ ਦੀ ਹੈ। ਪਿੰਡ ਦੇ ਵਸਨੀਕ ਸਰਵਸ਼ ਨਾਮ ਦੇ ਵਿਅਕਤੀ ਨੇ ਆਪਣੀ ਧੀ ਦੇ ਚਚੇਰੇ ਭਰਾ ਨਾਲ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਿਆ। ਜਿਸ ਤੋਂ ਬਾਅਦ ਪਿਤਾ ਨੇ ਗੁੱਸੇ ਵਿਚ ਆ ਕੇ ਆਪਣੀ ਬੇਟੀ  ਸਿਰ ਧੜ ਤੋਂ ਅਲੱਗ ਕਰ ਦਿੱਤਾ।