ਥਾਰ 'ਤੇ ਬੈਠ ਕੇ ਕੁੜੀ ਨੂੰ ਰੀਲ ਬਣਾਉਣੀ ਪਈ ਮਹਿੰਗੀ, ਟ੍ਰੈਫਿਕ ਪੁਲਸ ਨੇ ਕੱਟਿਆ 18 ਹਜ਼ਾਰ 500 ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ

photo

 

ਜੈਪੁਰ:  ਲੜਕੀ ਦਾ ਜੀਪ ਦੀ ਛੱਤ 'ਤੇ ਰੀਲ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ  ਸੈਕਟਰ-94 ਸਥਿਤ ਸੁਪਰਨੋਵਾ ਇਮਾਰਤ ਦਿਸ ਰਹੀ ਹੈ। ਜੈਪੁਰ ਨੰਬਰ ਵਾਲੀ ਥਾਰ ਦੀ ਛੱਤ 'ਤੇ ਇਕ ਲੜਕੀ ਬੈਠੀ ਹੈ। 3 ਮੁੰਡੇ ਰੀਲਾਂ ਬਣਾ ਰਹੇ ਹਨ।

ਇਹ ਵੀ ਪੜ੍ਹੋ:  ਹਰਭਜਨ ਸਿੰਘ ਈ ਟੀ ਓ ਵੱਲੋਂ ਸ਼ਹਿਰ ਵਿਚ ਬਿਜਲੀ ਦੇ ਕਈ ਕੰਮਾਂ ਦੀ ਸ਼ੁਰੂਆਤ 

ਲੋਕਾਂ ਨੇ ਕਮਿਸ਼ਨਰੇਟ ਅਤੇ ਟ੍ਰੈਫਿਕ ਪੁਲਿਸ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਟ੍ਰੈਫਿਕ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਥਾਰ ਦੀ ਪਛਾਣ ਕੀਤੀ। ਇਹ ਜੀਪ ਜੈਪੁਰ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਸੀ। ਟਰੈਫਿਕ ਪੁਲਿਸ ਨੇ ਜੀਪ ਦੇ ਮਾਲਕ ਦਾ 18,500 ਰੁਪਏ ਦਾ ਚਲਾਨ ਕੀਤਾ ਹੈ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਟੀਕਾ ਬਣਾਉਣ ਵਾਲੇ ਵਿਗਿਆਨੀ ਦੀ ਗਲਾ ਘੁੱਟ ਕੇ ਹੱਤਿਆ

ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਇਹ ਲੋਕ ਥਾਰ 'ਤੇ ਬੈਠੇ ਚਾਰ ਨੌਜਵਾਨ ਅਤੇ ਇਕ ਮੁਟਿਆਰ ਦੇ ਆਲੇ-ਦੁਆਲੇ ਸੁਪਰਨੋਵਾ ਦੀ ਵੀਡੀਓ ਬਣਾ ਰਹੇ ਸਨ। ਥਾਰ ਵਿੱਚ ਗੀਤ ਵੀ ਉੱਚੀ-ਉੱਚੀ ਵਜਾਏ ਜਾ ਰਹੇ ਸਨ। ਇਸ ਤੋਂ ਬਾਅਦ ਟਰੈਫਿਕ ਵਿਭਾਗ ਨੇ ਉਨ੍ਹਾਂ ਦਾ ਚਲਾਨ ਕੀਤਾ। ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।