Bangladesh flying Turkish drones: ਬੰਗਲਾਦੇਸ਼ ਭਾਰਤੀ ਸਰਹੱਦ ਨੇੜੇ ਉਡਾ ਰਿਹੈ ਤੁਰਕੀ ਦੇ ਡਰੋਨ, ਭਾਰਤ ਹੋਇਆ ਚੌਕਸ 

ਏਜੰਸੀ

ਖ਼ਬਰਾਂ, ਰਾਸ਼ਟਰੀ

Bangladesh flying Turkish drones: ਭਾਰਤ ਰਾਡਾਰਾਂ ਰਾਹੀਂ ਰੱਖ ਰਿਹੈ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ 

Bangladesh is flying Turkish drones near Indian border, India is alerted

 

Bangladesh flying Turkish drones : ਬੰਗਲਾਦੇਸ਼ ਨਾਲ ਪਾਕਿਸਤਾਨ ਦੇ ਨਜ਼ਦੀਕੀ ਫ਼ੌਜੀ ਸਬੰਧਾਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ, ਹੁਣ ਇਹ ਸਾਹਮਣੇ ਆਇਆ ਹੈ ਕਿ ਬੰਗਲਾਦੇਸ਼ ਦੀ ਫ਼ੌਜ ਨੇ ਤੁਰਕੀ ਦੇ ਟੀਬੀ-2 ਬਾਇਰਕਟਰ ਡਰੋਨ ਖ਼ਰੀਦੇ ਹਨ ਅਤੇ ਉਨ੍ਹਾਂ ਨੂੰ ਨਿਗਰਾਨੀ ਕਾਰਜਾਂ ਲਈ ਭਾਰਤੀ ਸਰਹੱਦ ਦੇ ਨੇੜੇ ਉਡਾ ਰਹੇ ਹਨ। ਰਖਿਆ ਸੂਤਰਾਂ ਨੇ ਦਸਿਆ ਕਿ ਸਬੰਧਤ ਭਾਰਤੀ ਏਜੰਸੀਆਂ ਨੇ ਡਰੋਨਾਂ ਨੂੰ ਉਡਾਣ ਭਰਦੇ ਦੇਖਿਆ ਹੈ ਅਤੇ ਉਨ੍ਹਾਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।
ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਡਰੋਨਾਂ ਨੂੰ ਉਡਾਣ ਭਰਦੇ ਦੇਖਿਆ ਗਿਆ ਹੈ ਅਤੇ ਉਹ ਭਾਰਤੀ ਸਰਹੱਦ ਦੇ ਨਾਲ ਆਪਣੇ ਖੇਤਰ ’ਚ ਉੱਡ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪੱਖ ਨੇ ਇਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖਣ ਲਈ ਰਾਡਾਰਾਂ ਦੀ ਸਥਾਪਨਾ ਸਮੇਤ ਸਾਰੇ ਉਪਾਅ ਕੀਤੇ ਹਨ। ਸੂਤਰਾਂ ਨੇ ਦਸਿਆ ਕਿ ਕਈ ਮੌਕਿਆਂ ’ਤੇ ਬੰਗਲਾਦੇਸ਼ੀ ਫ਼ੌਜ ਦੇ ਟੀਬੀ-2 ਨੇ ਨਿਗਰਾਨੀ ਮਿਸ਼ਨਾਂ ’ਤੇ 20 ਘੰਟੇ ਤੋਂ ਵੀ ਵੱਧ ਉਡਾਣ ਭਰੀ ਹੈ।

ਬੇਰਾਕਟਾਰ ਟੀਬੀ-2 ਡਰੋਨਾਂ ਦੀ ਮੱਧਮ ਉਚਾਈ ਲੰਮੀ ਰੇਂਜ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਹ ਤੁਰਕੀ ਦੇ ਰੱਖਿਆ ਉਦਯੋਗ ਦੀ ਸਭ ਤੋਂ ਵੱਡੀ ਸਫ਼ਲਤਾ ਹੈ। ਮਨੁੱਖ ਰਹਿਤ ਡਰੋਨ ਹਵਾ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੇ ਹਥਿਆਰਾਂ ਨਾਲ ਲੈਸ ਹੋਣ ਦੇ ਸਮਰੱਥ ਹਨ ਅਤੇ ਵਿਸ਼ਵਵਿਆਪੀ ਸੰਘਰਸ਼ਾਂ ਵਿੱਚ ਵਿਆਪਕ ਤੌਰ ’ਤੇ ਵਰਤੇ ਗਏ ਹਨ। ਹਾਲ ਹੀ ਵਿਚ, ਮੁਹੰਮਦ ਯੂਨਸ ਦੀ ਅਗਵਾਈ ਵਿੱਚ ਬੰਗਲਾਦੇਸ਼ ਪ੍ਰਸ਼ਾਸਨ ਨੇ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਨਾਲ ਸਬੰਧ ਵਧਾਏ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਅਧਿਕਾਰੀਆਂ ਦਾ ਪਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਚਿਕਨ ਨੇਕ ਕੋਰੀਡੋਰ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਭਾਰਤੀ ਸਰਹੱਦ ਦੇ ਨੇੜੇ ਦੇ ਖੇਤਰਾਂ ਦਾ ਦੌਰਾ ਕਰਨ ਲਈ ਸਵਾਗਤ ਕੀਤਾ ਹੈ। 

ਹਾਲ ਹੀ ’ਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਭਾਰਤੀ ਖੇਤਰ ਦੇ ਨੇੜੇ ਬੰਗਲਾਦੇਸ਼ ’ਚ ਪਾਕਿਸਤਾਨੀ ਫ਼ੌਜ ਅਤੇ ਖੁਫ਼ੀਆ ਅਧਿਕਾਰੀਆਂ ਦੀ ਮੌਜੂਦਗੀ ’ਤੇ ਚਿੰਤਾ ਜ਼ਾਹਰ ਕੀਤੀ ਸੀ। ਜਨਰਲ ਦਿਵੇਦੀ ਨੇ ਹਾਲ ਹੀ ਵਿੱਚ ਇੱਕ ਇੰਟਰਵੀਊ ਵਿੱਚ ਕਿਹਾ, ‘‘ਮੈਂ ਇੱਕ ਵਿਸ਼ੇਸ਼ ਦੇਸ਼ (ਪਾਕਿਸਤਾਨ) ਲਈ ਅਤਿਵਾਦ ਦਾ ਕੇਂਦਰ ਸ਼ਬਦ ਵਰਤਿਆ ਹੈ। ਹੁਣ ਉਹ ਦੇਸ਼ ਵਾਸੀ, ਜੇਕਰ ਉਹ ਕਿਸੇ ਹੋਰ ਥਾਂ ਜਾਂਦੇ ਹਨ ਅਤੇ ਉਹ ਸਾਡਾ ਗੁਆਂਢੀ ਹੈ, ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਨੂੰ ਇਸ ਬਾਰੇ ਚਿੰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਉਸ ਧਰਤੀ ਦਾ ਇਸਤੇਮਾਲ ਭਾਰਤ ਵਿਚ ਅਤਿਵਾਦੀ ਭੇਜਣ ਲਈ ਨਹੀਂ ਕਰਨਾ ਚਾਹੀਦਾ।

(For more news apart from International Latest News, stay tuned to Rozana Spokesman)