ਭਾਰਤੀ ਰੁਪਇਆ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਲਰ ਦੇ ਮੁਕਾਬਲੇ 92.05 ’ਤੇ ਪਹੁੰਚਿਆ ਭਾਰਤੀ ਰੁਪਇਆ

Indian rupee hits record low

ਨਵੀਂ ਦਿੱਲੀ : ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਕੱਚੇ ਤੇਲ ਦੀ ਵਧਦੀ ਕੀਮਤ ਕਾਰਨ ਭਾਰਤੀ ਰੁਪਿਆ ਅੱਜ 4 ਮਾਰਚ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਕੇ 92.05 ਦੇ ਰਿਕਾਰਡ ਘੱਟ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਜਨਵਰੀ ਵਿੱਚ ਰੁਪਿਆ 91.98 ਦੇ ਘੱਟ ਪੱਧਰ 'ਤੇ ਗਿਆ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਰਾਨ-ਇਜ਼ਰਾਈਲ ਦਰਮਿਆਨ ਸ਼ੁਰੂ ਹੋਈ ਜੰਗ ਨਹੀਂ ਹੁੰਦੀ ਉਦੋਂ ਤੱਕ ਭਾਰਤੀ ਰੁਪਏ 'ਤੇ ਦਬਾਅ ਬਣਿਆ ਰਹੇਗਾ। ਇਸ ਸਾਲ ਰੁਪਏ ਵਿੱਚ ਹੁਣ ਤੱਕ 2% ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ। ਇਸ ਕਾਰਨ ਇਹ 2026 ਵਿੱਚ ਦੁਨੀਆ ਦੇ ਉੱਭਰ ਰਹੇ ਬਾਜ਼ਾਰਾਂ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਵਿੱਚੋਂ ਇੱਕ ਬਣ ਗਈ ਹੈ।