ਹਰਮਨਪ੍ਰੀਤ ਕੌਰ ਤੋਂ ਘਬਰਾਏ ਅੰਗਰੇਜ਼, ਅਪਣੀ ਟੀਮ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦੇਣ ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਆਸਟ੍ਰੇਲੀਆ ਵਿਰੁਧ ਨਾਬਾਦ 171 ਬਣਾਉਣ ਵਾਲੀ ਪੰਜਾਬ ਦੀ ਹਰਮਨਪ੍ਰੀਤ ਕੌਰ ਤੋਂ ਘਬਰਾਏ ਅੰਗਰੇਜ਼ ਅਪਣੀ ਟੀਮ ਨੂੰ....

Harmanpreet Kaur

ਲੰਡਨ, 22 ਜੁਲਾਈ : ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਆਸਟ੍ਰੇਲੀਆ ਵਿਰੁਧ ਨਾਬਾਦ 171 ਬਣਾਉਣ ਵਾਲੀ ਪੰਜਾਬ ਦੀ ਹਰਮਨਪ੍ਰੀਤ ਕੌਰ ਤੋਂ ਘਬਰਾਏ ਅੰਗਰੇਜ਼ ਅਪਣੀ ਟੀਮ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ ਹਨ। ਐਤਵਾਰ ਨੂੰ ਫ਼ਾਈਨਲ ਮੈਚ ਵਿਚ ਅੰਗਰੇਜ਼ਾਂ ਦੀ ਨਜ਼ਰ ਹਰਮਨਪ੍ਰੀਤ ਕੌਰ 'ਤੇ ਹੀ ਹੋਵੇਗੀ ਅਤੇ ਕਈ ਪੁਰਾਣੇ ਖਿਡਾਰੀ ਸੁਝਾਅ ਦੇਣ ਲਈ ਕੈਂਪ ਵਿਚ ਪੁੱਜ ਰਹੇ ਹਨ। ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਹਰਮਨਪ੍ਰੀਤ ਵਿਰੁਧ ਹਰ ਪੈਂਤੜਾ ਵਰਤਿਆ ਪਰ ਉਸ ਦੀ ਤੂਫ਼ਾਨੀ ਪਾਰੀ ਨੂੰ ਰੋਕਣ ਵਿਚ ਅਸਫ਼ਲ ਰਹੀਆਂ। ਹੁਣ ਇੰਗਲੈਂਡ ਦੀਆਂ ਗੇਂਦਬਾਜ਼ ਵੀ ਵਿਸ਼ੇਸ਼ ਰਣਨੀਤੀ ਤਹਿਤ ਮੈਦਾਨ ਵਿਚ ਉਤਰਨ ਦੀ ਯੋਜਨਾ ਬਣਾ ਰਹੀਆਂ ਹਨ। ਤਾਕਿ ਫ਼ਾਈਨਲ ਵਿਚ ਹਰਮਨਪ੍ਰੀਤ ਕੌਰ ਦੇ ਤੂਫ਼ਾਨ ਨੂੰ ਰੋਕਿਆ ਜਾ ਸਕੇ। (ਏਜੰਸੀ)