ਲਾਲੂ ਅਤੇ ਰਾਬੜੀ ਤੋਂ ਖੁਸਿਆ ਵੀ.ਵੀ.ਆਈ.ਪੀ. ਦਾ ਦਰਜਾ
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਹੁਣ ਅਪਣੀ ਗੱਡੀ ਰਾਹੀਂ ਸਿੱਧਾ ਪਟਨਾ ਹਵਾਈ ਅੱਡੇ 'ਤੇ ਖੜੇ ਜਹਾਜ਼ ਤਕ ਨਹੀਂ ਜਾ..
ਨਵੀਂ ਦਿੱਲੀ, 22 ਜੁਲਾਈ : ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਹੁਣ ਅਪਣੀ ਗੱਡੀ ਰਾਹੀਂ ਸਿੱਧਾ ਪਟਨਾ ਹਵਾਈ ਅੱਡੇ 'ਤੇ ਖੜੇ ਜਹਾਜ਼ ਤਕ ਨਹੀਂ ਜਾ ਸਕਣਗੇ ਕਿਉਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਗੱਡੀ ਦੇ ਬੇਰੋਕ ਜਹਾਜ਼ ਤਕ ਪਹੁੰਚਣ ਦੀ ਇਜਾਜ਼ਤ ਵਾਪਸ ਲੈ ਲਈ ਹੈ।
ਬਿਊਰੋ ਆਫ਼ ਸਿਵਲ ਐਵੀਏਸ਼ਨ ਨੇ ਸਕਿਉਰਟੀ ਦੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦਸਿਆ, ''ਵੀਵੀਆਈਪੀ ਸਹੂਲਤ ਵਾਲਾ ਹੁਕਮ ਸਿਰਫ਼ ਪਟਨਾ ਹਵਾਈ ਅੱਡੇ ਵਾਸਤੇ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਹੈ।''
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਿਵਲ ਐਵੀਏਸ਼ਨ ਸਕਿਉਰਟੀ ਨੂੰ ਇਕ ਪੱਤਰ ਲਿਖ ਕੇ ਸੂਚਿਤ ਕੀਤਾ ਸੀ ਕਿ ਉਸ ਨੇ ਲਾਲੂ ਅਤੇ ਉਨ੍ਹਾਂ ਦੀ ਪਤਨੀ ਨੂੰ ਸਿੱਧਾ ਹਵਾਈ ਜਹਾਜ਼ ਤਕ ਪਹੁੰਚਣ ਦੀ ਇਜਾਜ਼ਤ ਦਿੰਦਾ 2009 ਦਾ ਹੁਕਮ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। 21 ਜੁਲਾਈ ਨੂੰ ਲਿਖੇ ਪੱਤਰ ਵਿਚ ਸਿਵਲ ਐਵੀਏਸ਼ਨ (ਪੀਟੀਆਈ)