ਗਊ ਰਖਿਆ ਦੇ ਨਾਂ 'ਤੇ ਹਤਿਆ ਦਾ ਮਾਮਲਾ ਸੰਸਦ 'ਚ ਗੂੰਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਪੀਕਰ ਵਲ ਕਾਗ਼ਜ਼ ਉਛਾਲਣ ਵਾਲੇ ਛੇ ਕਾਂਗਰਸੀ ਐਮ.ਪੀ. ਪੰਜ ਦਿਨ ਲਈ ਮੁਅੱਤਲਨਵੀਂ ਦਿੱਲੀ, 24 ਜੁਲਾਈ : ਦੇਸ਼ ਵਿਚ ਗਊ ਰਖਿਆ ਦੇ ਨਾਂ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ

Parliament

ਸਪੀਕਰ ਵਲ ਕਾਗ਼ਜ਼ ਉਛਾਲਣ ਵਾਲੇ ਛੇ ਕਾਂਗਰਸੀ ਐਮ.ਪੀ. ਪੰਜ ਦਿਨ ਲਈ ਮੁਅੱਤਲ
ਨਵੀਂ ਦਿੱਲੀ, 24 ਜੁਲਾਈ : ਦੇਸ਼ ਵਿਚ ਗਊ ਰਖਿਆ ਦੇ ਨਾਂ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਦਾ ਮੁੱਦਾ ਅੱਜ ਲੋਕ ਸਭਾ ਵਿਚ ਗੂੰਜਿਆ ਅਤੇ ਕਾਂਗਰਸ, ਖੱਬੇ ਪਖੀਆਂ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਭਾਰੀ ਹੰਗਾਮਾ ਕੀਤਾ।
ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਪੀਕਰ ਦੇ ਸਾਹਮਣੇ ਆ ਕੇ ਗਊ ਰਖਿਆ ਦੇ ਨਾਂ 'ਤੇ ਹੋ ਰਹੀਆਂ ਹਤਿਆਵਾਂ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਮੰਗ ਕਰਨ ਲੱਗੇ। ਹੰਗਾਮੇ ਦਰਮਿਆਨ ਕਾਰਵਾਈ ਅੱਗੇ ਵਧਾਉਂਦਿਆਂ ਸਪੀਕਰ ਸੁਮਿਤਰਾ ਮਹਾਜਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਪ੍ਰਸ਼ਨ ਕਾਲ ਤੋਂ ਬਾਅਦ ਗੱਲ ਰੱਖਣ ਦੀ ਇਜਾਜ਼ਤ ਦੇਣ ਦਾ ਭਰੋਸਾ ਦਿਤਾ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹਿਣ 'ਤੇ ਆਖਿਆ ਕਿ ਵਿਰੋਧੀ ਧਿਰ ਚਰਚਾ ਨਹੀਂ ਚਾਹੁੰਦੀ।
ਦੂਜੇ ਪਾਸੇ ਕਾਗਜ਼ ਪਾੜ ਕੇ ਸਪੀਕਰ ਵਲ ਉਛਾਲਣ ਵਾਲੇ ਕਾਂਗਰਸ ਦੇ ਛੇ ਸੰਸਦ ਮੈਂਬਰਾਂ ਨੂੰ ਪੰਜ ਦਿਨ ਲਈ ਸਦਨ ਵਿਚੋਂ ਮੁਅੱਤਲ ਕਰ ਦਿਤਾ ਗਿਆ ਜਿਸ 'ਤੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਵਿਰੋਧੀ ਧਿਰ ਨੇ ਸੰਸਦ ਮੈਂਬਰਾਂ ਦੀ ਮੁਅਤਲੀ ਨੂੰ ਜਮਹੂਰੀਅਤ ਦੇ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿਤਾ। ਪੰਜ ਦਿਨ ਲਈ ਸੰਸਦ ਤੋਂ ਬਾਹਰ ਕੀਤੇ ਗਏ ਸੰਸਦ ਮੈਂਬਰ ਗੌਰਵ ਗੋਗੋਈ, ਅਧੀਰ ਰੰਜਨ ਚੌਧਰੀ, ਰਣਜੀਤਾ ਰੰਜਨ, ਸੁਸ਼ਮਿਤਾ ਦੇਵ, ਐਮ.ਕੇ. ਰਾਘਵਨ ਅਤੇ ਕੇ. ਸੁਰੇਸ਼ ਹਨ। (ਏਜੰਸੀ)