ਆਪ੍ਰੇਸ਼ਨ ਬਲੂ ਸਟਾਰ : ਸਿੱਧੇ ਤੌਰ 'ਤੇ ਸ਼ਾਮਲ ਸੀ ਬਰਤਾਨਵੀ ਫ਼ੌਜ
ਬਰਤਾਨਵੀ ਫ਼ੌਜ ਨੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਐਨ ਪਹਿਲਾਂ ਉਸ ਵੇਲੇ ਦੇ ਭਾਰਤੀ ਫ਼ੌਜ ਮੁਖੀ ਜਨਰਲ ਵੈÎਦਿਆ ਨੂੰ ਸਿੱਖ ਖਾੜਕੂਆਂ ਵਿਰੁਧ ਕਾਰਵਾਈ ਲਈ ਤਰੀਕੇ ਸੁਝਾਏ ਸਨ
ਲੰਡਨ, 22 ਜੁਲਾਈ (ਏਜੰਸੀ/ਹਰਜੀਤ ਸਿੰਘ ਵਿਰਕ) : ਬਰਤਾਨਵੀ ਫ਼ੌਜ ਨੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਐਨ ਪਹਿਲਾਂ ਉਸ ਵੇਲੇ ਦੇ ਭਾਰਤੀ ਫ਼ੌਜ ਮੁਖੀ ਜਨਰਲ ਵੈÎਦਿਆ ਨੂੰ ਸਿੱਖ ਖਾੜਕੂਆਂ ਵਿਰੁਧ ਕਾਰਵਾਈ ਲਈ ਤਰੀਕੇ ਸੁਝਾਏ ਸਨ। ਇਹ ਪ੍ਰਗਟਾਵਾ ਬਰਤਾਨੀਆ ਦੇ ਪੁਰਾਤਤਵ ਵਿਭਾਗ ਵਲੋਂ ਜਨਤਕ ਕੀਤੇ ਗਏ 2 ਹਜ਼ਾਰ ਤਾਜ਼ਾ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ ਜੋ ਕੈਬਨਿਟ ਦਫ਼ਤਰ ਨਾਲ ਸਬੰਧਤ ਹਨ।
ਤਾਜ਼ਾ ਪ੍ਰਗਟਾਵੇ ਨਾਲ ਜਨਵਰੀ 2014 ਵਿਚ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵਲੋਂ ਕਰਵਾਈ ਗਈ ਅੰਦਰੂਨੀ ਸਮੀਖਿਆ 'ਤੇ ਸਵਾਲ ਉਠ ਰਹੇ ਹਨ। ਸਿੱਖ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਬਰਤਾਨੀਆ ਸਰਕਾਰ ਨੇ 1984 ਵਿਚ ਭਾਰਤ ਨੂੰ ਵਿਸ਼ੇਸ਼ ਹਥਿਆਰ ਉਪਲਭਧ ਕਰਵਾਏ ਸਨ ਜਿਨ੍ਹਾਂ ਦੀ ਵਰਤੋਂ ਸਾਕਾ ਨੀਲਾ ਤਾਰਾ ਦੌਰਾਨ ਕੀਤੀ ਗਈ। ਸਿੱਖ ਜਥੇਬੰਦੀਆਂ ਨੇ ਸਰ ਜੈਰੇਮੀ ਹੇਅਵੁਡ ਵਲੋਂ ਕੀਤੀ ਗਈ ਸਮੀਖਿਆ 'ਤੇ ਸ਼ੰਕਾ ਪ੍ਰਗਟ ਕਰਦਿਆਂ ਆਜ਼ਾਦ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਤਾਜ਼ਾ ਦਸਤਾਵੇਜ਼ ਇਸ ਗੱਲ ਦਾ ਸਬੂਤ ਹਨ ਕਿ ਆਪ੍ਰੇਸ਼ਨ ਬਲੂ ਸਟਾਰ ਵਿਚ ਬਰਤਾਨਵੀ ਫ਼ੌਜ ਦੀ ਭੂਮਿਕਾ ਸੀ। ਇਸ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਬਰਤਾਨੀਆ ਸਰਕਾਰ ਵਲੋਂ ਕੁਲ 47 ਫਾਈਲਾਂ ਨੂੰ ਗੁਪਤ ਰਖਿਆ ਗਿਆ ਸੀ, ਜਿਨ੍ਹਾਂ ਵਿਚ ਭਾਰਤ ਦੇ ਨੈਸ਼ਨਲ ਸਕਿਓਰਟੀ ਗਾਰਡ ਅਤੇ ਇਕ ਕਮਾਂਡੋ ਯੂਨਿਟ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਦੋ ਹਮਲੇ ਕੀਤੇ ਅਤੇ ਇਸ ਯੂਨਿਟ ਨੂੰ 'ਬਲੈਕ ਕੈਟਸ' ਵਜੋਂ ਜਾਣਿਆ ਗਿਆ, ਬਾਰੇ ਬਰਤਾਨੀਆ ਦੀ ਐਸ ਏ ਐਸ ਟਰੇਨਿੰਗ ਵਾਲੀਆਂ ਫਾਈਲਾਂ ਗੁਪਤ ਰੱਖੀਆਂ ਗਈਆਂ ਸਨ।ਫਿਰ ਵੀ ਭਾਰਤੀ ਫਾਈਲਾਂ ਦਾ ਤੀਜਾ ਹਿੱਸਾ ਗੁਪਤ ਰਖਿਆ ਗਿਆ ਹੈ।