'ਆਰਡੀਨੈਂਸ ਵਾਲਾ ਰਾਹ ਬੇਹੱਦ ਮਜਬੂਰੀ ਵਿਚ ਹੀ ਅਖ਼ਤਿਆਰ ਕੀਤਾ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸੰਸਦ ਦੇ ਕੇਂਦਰੀ ਹਾਲ ਵਿਚ ਵਿਦਾਇਗੀ ਭਾਸ਼ਨ ਦੌਰਾਨ ਸਰਕਾਰ ਨੂੰ ਸੁਝਾਅ ਦਿਤਾ ਕਿ ਆਰਡੀਨੈਂਸ ਜਾਰੀ ਕਰਨ ਦਾ ਰਾਹ..

Pranab Mukherjee

ਨਵੀਂ ਦਿੱਲੀ, 23 ਜੁਲਾਈ : ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸੰਸਦ ਦੇ ਕੇਂਦਰੀ ਹਾਲ ਵਿਚ ਵਿਦਾਇਗੀ ਭਾਸ਼ਨ ਦੌਰਾਨ ਸਰਕਾਰ ਨੂੰ ਸੁਝਾਅ ਦਿਤਾ ਕਿ ਆਰਡੀਨੈਂਸ ਜਾਰੀ ਕਰਨ ਦਾ ਰਾਹ ਬੇਹੱਦ ਮਜਬੂਰੀ ਵਿਚ ਹੀ ਅਖ਼ਤਿਆਰ ਕੀਤਾ ਜਾਵੇ। ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਕੋਈ ਵੀ ਨਵਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਬਾਰੀਕੀ ਨਾਲ ਘੋਖ ਅਤੇ ਜ਼ਰੂਰੀ ਵਿਚਾਰ ਵਟਾਂਦਰਾ ਕੀਤਾ ਜਾਵੇ।
ਵਿਦਾਇਗੀ ਭਾਸ਼ਨ ਵਿਚ ਪ੍ਰਣਬ ਮੁਖਰਜੀ ਦੀ ਸੋਮਵਾਰ ਨੂੰ ਵਿਦਾਇਗੀ ਹੋ ਰਹੀ ਹੈ ਅਤੇ  ਦਿੱਲੀ ਦੇ ਲੁਟੀਅਨ ਜ਼ੋਨ ਵਿਚ ਉਨ੍ਹਾਂ ਦੀ ਰਿਹਾਇਸ਼ ਵਾਲੇ ਬੰਗਲੇ ਨੂੰ ਤਿਆਰ ਬਰ ਤਿਆਰ ਕਰ ਦਿਤਾ ਗਿਆ ਹੈ।
ਦੇਸ਼ ਦੇ 13ਵੇਂ ਰਾਸ਼ਟਰਪਤੀ ਵਜੋਂ ਪ੍ਰਣਬ ਮੁਖਰਜੀ ਨੇ 25 ਜੁਲਾਈ 2012 ਨੂੰ ਅਹੁਦਾ ਸੰਭਾਲਿਆ ਸੀ ਅਤੇ ਹੁਣ ਉਹ ਰਾਸ਼ਟਰਪਤੀ ਭਵਨ ਛੱਡ ਕੇ 10 ਰਾਜਾਜੀ ਮਾਰਗ ਵਿਖੇ ਰਹਿਣਗੇ। ਅੰਗਰੇਜ਼ ਹਕੂਮਤ ਵੇਲੇ ਦੇ ਇਸ ਬੰਗਲੇ ਦੇ ਰੰਗ-ਰੋਗਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਦੋ-ਮੰਜ਼ਿਲਾ ਬੰਗਲੇ ਵਿਚ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਵੀ ਸੇਵਾ ਮੁਕਤੀ ਮਗਰੋਂ ਅਪਣੇ ਅੰਤਮ ਸਾਹ ਤਕ ਰਹੇ ਸਨ।
ਉਧਰ 14ਵੇਂ ਰਾਸ਼ਟਰਪਤੀ ਚੁਣੇ ਗਏ ਰਾਮਨਾਥ ਕੋਵਿੰਦ ਮੰਗਲਵਾਰ ਨੂੰ ਹਲਫ਼ ਲੈਣਗੇ। (ਪੀਟੀਆਈ)