ਵੈਂਕਈਆ ਨਾਇਡੂ ਰਾਜਸਭਾ ਦੀ ਕਾਰਵਾਈ 'ਚ ਰੁਕਾਵਟ ਪੈਣ 'ਤੇ ਹੋਏ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਭਾ ਬੁੱਧਵਾਰ ਦੀ ਸਵੇਰ ਇਕ ਵਾਰ ਫਿਰ ਤੋਂ ਹੰਗਾਮੇ ਦੀ ਭੇਂਟ ਚੜ੍ਹ ਗਈ ਅਤੇ ਫਿਰ ਦੁਪਹਿਰ 2 ਵਜੇ ਤਕ ਮੁਅੱਤਲ ਕਰ ਦਿਤੀ ਗਈ। ਸਵੇਰ ਜਿਵੇਂ ਹੀ...

venkaiah naidu

ਨਵੀਂ ਦਿੱਲੀ : ਰਾਜਸਭਾ ਬੁੱਧਵਾਰ ਦੀ ਸਵੇਰ ਇਕ ਵਾਰ ਫਿਰ ਤੋਂ ਹੰਗਾਮੇ ਦੀ ਭੇਂਟ ਚੜ੍ਹ ਗਈ ਅਤੇ ਫਿਰ ਦੁਪਹਿਰ 2 ਵਜੇ ਤਕ ਮੁਅੱਤਲ ਕਰ ਦਿਤੀ ਗਈ। ਸਵੇਰ ਜਿਵੇਂ ਹੀ ਰਾਜਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਜ਼ੋਰਦਾਰ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ, ਜਿਸ ਦੀ ਵਜ੍ਹਾਂ ਨਾਲ ਸਭਾਪਤੀ ਨੇ ਸਦਨ ਨੂੰ ਮੁਅੱਤਲ ਕਰ ਦਿਤਾ। ਨਾਲ ਹੀ ਲੋਕਸਭਾ 'ਚ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਅਨਾਦਰਮੁਕਤ ਦੇ ਸੰਸਦਾਂ ਨੇ ਇਕ ਵਾਰ ਫਿਰ ਤੋਂ ਸੰਸਦ 'ਚ ਹੰਗਾਮਾ ਸ਼ੁਰੂ ਕਰ ਦਿਤਾ। ਜਿਸ ਤੋਂ ਬਾਅਦ ਸੁਮਿੱਤਰਾ ਮਹਾਜਨ ਨੇ ਸਦਨ ਨੂੰ ਕਲ੍ਹ ਤਕ ਮੁਲਤਵੀ ਕਰ ਦਿਤਾ।

ਇਸ ਵਾਰ ਰਾਜਸਭਾ 'ਚ ਇਕ ਦਿਨ ਵੀ ਕਿਸੇ ਵੀ ਮਾਮਲੇ 'ਤੇ ਬਹਿਸ ਨਹੀਂ ਹੋ ਸਕੀ ਹੈ। ਕੰਮ ਕਾਜ ਨਾ ਹੋਣ ਕਰਕੇ ਰਾਜਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਕਿਹਾ, ''ਬਹੁਤ ਸ਼ਰਮ ਦੀ ਗੱਲ ਹੈ ਕਿ ਇਸ ਵਾਰ ਸਦਨ 'ਚ ਕੋਈ ਵੀ ਬਿੱਲ ਪਾਸ ਨਹੀਂ ਹੋ ਸਕਿਆ। ਉਨ੍ਹਾਂ ਨੇ ਨਾਰਾਜ਼ਗੀ ਭਰੇ ਲਹਿਜੇ 'ਚ ਕਿਹਾ ਹੈ ਕਿ ਦੇਸ਼ ਵਿਕਾਸ ਚਾਹੁੰਦਾ ਹੈ ਅਤੇ ਦੇਸ਼ ਦੇ ਨਾਗਰਿਕਾਂ ਦੇ ਸਬਰ ਦਾ ਪ੍ਰੀਖਿਆ ਲੈ ਰਹੇ ਹੋ ਕਿ ਸਦਨ 'ਚ ਕੀ ਹੋ ਰਿਹਾ ਹੈ। ਸੰਸਦਾਂ 'ਤੇ ਨਾਰਾਜ਼ ਹੁੰਦੇ ਹੋਏ ਸਭਾਪਤੀ ਨੇ ਦੁਪਹਿਰ 2 ਵਜੇ ਤਕ ਲੈ ਲਿਆ ਸਭਾ ਨੂੰ ਮੁਲਤਵੀ ਕਰ ਦਿਤੀ।

ਮੰਗਲਵਾਰ ਨੂੰ ਰਾਜਸਭਾ 'ਚ ਅਰੁਣ ਜੇਤਲੀ ਦੇ ਫਿਰ ਤੋਂ ਨੇਤਾ ਸਦਨ 'ਤੇ ਮੋਹਰ ਲਗਣ ਅਤੇ ਨਵੇਂ ਚੁਣੇ 41 ਮੈਂਬਰਾਂ ਦੇ ਸਹੁੰ ਗ੍ਰਹਿਣ ਤੋਂ ਬਾਅਦ ਕਾਰਵਾਈ ਮੁਅੱਤਲ ਕਰਨੀ ਪਈ। ਜ਼ਿਕਰਯੋਗ ਹੈ ਕਿ ਬਜਟ ਪੱਧਰ ਦੇ ਦੂਜੇ ਪੜਾਅ 'ਚ 5 ਮਾਰਚ ਨੂੰ ਸ਼ੁਰੂ ਹੋਏ ਪੱਧਰ 'ਚ ਲੋਕਸਭਾ ਅਤੇ ਰਾਜਸਭਾ 'ਚ ਬੈਂਕ ਘੁਟਾਲੇ, ਕਾਵੇਰੀ ਜਲ ਵਟਾਂਦਰਾ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜ ਦੇ ਮੁੱਦੇ 'ਚ ਵਿਰੋਧ ਕਾਰਨ ਇਕ ਦਿਨ ਵੀ ਕਾਰਵਾਈ ਨਹੀਂ ਹੋ ਸਕੀ। ਇਸ ਨਾਲ ਹੀ ਐੈਸ.ਸੀ./ਐੈਸ.ਟੀ. ਕਾਨੂੰਨ 'ਤੇ ਸੁਪਰੀਮ ਕੋਰਟ ਦੇ ਹਾਲ ਦੇ ਫ਼ੈਸਲੇ ਤੋਂ ਬਾਅਦ ਵੱਡੇ ਪੈਮਾਨੇ 'ਤੇ ਹਿੰਸਾ ਦੇ ਅਗਲੇ ਦਿਨ ਲੋਕਸਭਾ 'ਚ ਗ੍ਰਹਿਮੰਤਰੀ ਰਾਜਸਭਾ ਸਿੰਘ ਨੇ ਕਿਹਾ ਕਿ ਸਰਕਾਰ ਇਸ ਫ਼ੈਸਲੇ 'ਚ ਪਾਰਟੀ ਨਹੀਂ ਹੈ। ਬਲਕਿ ਸਰਕਾਰ ਨੇ ਪਹਿਲਾਂ ਹੀ ਸੁਪਰੀਮ ਕੋਰਟ 'ਚ ਫ਼ੈਸਲੇ 'ਤੇ ਮੁੜ ਵਿਚਾਰ ਪਟਿਸ਼ਨ ਦਾਇਰ ਕਰ ਦਿਤੀ ਹੈ।