ਸਰਟੀਫਿਕੇਟ ਲੈਣ ਲਈ ਅਪਾਹਜ ਪਤੀ ਨੂੰ ਪਿੱਠ 'ਤੇ ਲੱਦ ਕੇ ਸੀਐਮਓ ਦਫ਼ਤਰ ਪੁੱਜੀ ਔਰਤ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਇਕ ਦੁਖੀ ਔਰਤ ਆਪਣੇ ਅਪਾਹਜ ਪਤੀ ਨੂੰ ਪਿੱਠ 'ਤੇ ਲੱਦ ਕੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫ਼ਸਰ (ਬੀਐਮਓ) ਦੇ ਦਫ਼ਤਰ ਪੁੱਜੀ।
ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਇਕ ਦੁਖੀ ਔਰਤ ਆਪਣੇ ਅਪਾਹਜ ਪਤੀ ਨੂੰ ਪਿੱਠ 'ਤੇ ਲੱਦ ਕੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫ਼ਸਰ (ਬੀਐਮਓ) ਦੇ ਦਫ਼ਤਰ ਪੁੱਜੀ। ਅਸਲ ਵਿਚ ਮਾਮਲਾ ਇਹ ਹੈ ਕਿ ਉਸ ਦੇ ਪਤੀ ਦਾ ਇਕ ਪੈਰ ਨਹੀਂ ਹੈ, ਜਿਸ ਕਰਕੇ ਉਹ ਚੱਲ ਫਿਰ ਨਹੀਂ ਸਕਦਾ ਹੈ। ਇਹ ਔਰਤ ਆਪਣੇ ਆਪਣੇ ਪਤੀ ਦਾ ਅਪਾਹਜ ਸਰਟੀਫਿਕੇਟ ਲੈਣ ਲਈ ਇੱਥੇ ਪਹੁੰਚੀ ਹੈ।
ਔਰਤ ਨੇ ਦਸਿਆ ਕਿ ਉਨ੍ਹਾਂ ਦੇ ਪਤੀ ਨੂੰ ਅਪਾਹਜ ਸਰਟੀਫਿਕੇਟ ਦੀ ਜ਼ਰੂਰਤ ਹੈ। ਉਸ ਨੇ ਦਸਿਆ ਕਿ ਸਰਟੀਫਿਕੇਟ ਨਾ ਮਿਲਣ ਦੀ ਵਜ੍ਹਾ ਕਰ ਕੇ ਉਸ ਦੇ ਪਤੀ ਨੂੰ ਵ੍ਹੀਲ ਚੇਅਰ ਅਤੇ ਟ੍ਰਾਈਸਾਈਕਲ ਦੀ ਸਹੂਲਤ ਨਹੀਂ ਮਿਲ ਰਹੀ ਹੈ। ਉਸ ਨੇ ਦਸਿਆ ਕਿ ਅਸੀਂ ਪਹਿਲਾਂ ਵੀ ਕਈ ਦਫ਼ਤਰਾਂ ਦੇ ਚੱਕਰ ਲਗਾ ਚੁੱਕੇ ਹਾਂ ਪਰ ਅਜੇ ਤਕ ਕੋਈ ਸਰਟੀਫਿਕੇਟ ਨਹੀਂ ਨਹੀਂ ਮਿਲਿਆ।
ਇਸ ਤੋਂ ਬਾਅਦ ਮਹਿਲਾ ਸਰਟੀਫਿਕੇਟ ਲੈਣ ਲਈ ਸੀਐਮਓ ਕੋਲ ਚਲੀ ਗਈ। ਉਧਰ ਦੂਜੇ ਪਾਸੇ ਯੂਪੀ ਮੰਤਰੀ ਭੁਪਿੰਦਰ ਚੌਧਰੀ ਨੇ ਇਸ ਗੱਲ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਹੈ ਕਿ ਇਹ ਦੁਖ ਵਾਲੀ ਗੱਲ ਕਿ ਇਸ ਤਰ੍ਹਾਂ ਦੀ ਘਟਨਾਵਾਂ ਸਿਵਲ ਸੁਸਾਇਟੀ 'ਚ ਵਾਪਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਕੇ ਉਕਤ ਔਰਤ ਦੇ ਪਤੀ ਨੂੰ ਮਦਦ ਮੁਹੱਈਆ ਕਰਵਾਵਾਂਗੇ।