ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਵਾਪਰਿਆ ਸੜਕ ਹਾਦਸਾ, 20 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਤੋਂ ਬਿਹਾਰ ਜਾ ਰਹੀ ਸੀ ਬੱਸ ; ਜ਼ਖ਼ਮੀਆਂ 'ਚ 5 ਦੀ ਹਾਲਤ ਗੰਭੀਰ

Accident between tourist bus and truck, 20 injured

ਨਵੀਂ ਦਿੱਲੀ : ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਵੀਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਕ ਟੂਰਿਸਟ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ 'ਚ 20 ਮੁਸਾਫ਼ਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਉਨਾਵ ਦੇ ਹਸਨਗੰਜ ਥਾਣਾ ਖੇਤਰ 'ਚ ਵਾਪਰੀ।

ਹਾਦਸੇ ਤੋਂ ਬਾਅਦ ਮੌਕੇ 'ਤੇ ਭਾਜੜ ਮੱਚ ਗਈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਮੌਕੇ 'ਤੇ ਪੁੱਜੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦਿੱਲੀ ਤੋਂ ਬਿਹਾਰ ਜਾ ਰਹੀ ਸੀ। ਸਾਰੇ ਜ਼ਖ਼ਮੀਆਂ ਨੂੰ ਲਖਨਊ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਮਾਰਚ ਮਹੀਨੇ 'ਚ ਇਸੇ ਹਾਈਵੇਅ 'ਤੇ ਮਾਇਲ ਸਟੋਨ 76 ਨੇੜੇ ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ਼ ਬੱਸ 'ਚ ਅੱਗ ਲੱਗ ਗਈ ਸੀ। ਬੱਸ 'ਚ ਅੱਗ ਲਗਦਿਆਂ ਹੀ ਮੁਸਾਫ਼ਰਾਂ ਨੇ ਰੌਲਾ ਪਾਇਆ। ਜਦੋਂ ਤਕ ਸਾਰੇ ਮੁਸਾਫ਼ਰ ਬੱਸ 'ਚੋਂ ਬਾਹਰ ਨਿਕਲ ਪਾਉਂਦੇ, ਇਕ ਬੱਚਾ, ਇਕ ਔਰਤ ਸਮੇਤ 4 ਮੁਸਾਫ਼ਰਾਂ ਦੀ ਅੱਗ 'ਚ ਸੜ ਕੇ ਮੌਤ ਹੋ ਗਈ ਸੀ।