ਪਰੇਸ਼ ਰਾਵਲ ਦੀ ਮੌਜੂਦਾ ਸੀਟ ਤੋਂ ਭਾਜਪਾ ਨੇ ਐਲਾਨਿਆ ਕੋਈ ਹੋਰ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟੇਲ 2012 ਵਿਚ ਵਿਧਾਇਕ ਚੁਣੇ ਗਏ ਸਨ ਅਤੇ ਇਸ ਤੋਂ ਬਾਅਦ ਸਾਲ 2017 ਵਿਚ ਫਿਰ ਵਿਧਾਨਸਭਾ ਚੋਣਾਂ ਜਿੱਤੇ ਸਨ।

Paresh Rawal

ਅਹਿਮਦਾਬਾਦ: ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਅਦਾਕਾਰ ਤੋਂ ਨੇਤਾ ਬਣੇ ਪਰੇਸ਼ ਰਾਵਲ ਦਾ ਅਹਿਮਦਾਬਾਦ ਪੂਰਬੀ ਸੀਟ ਤੋਂ ਐਲਾਨ ਕਰ ਦਿੱਤਾ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ ਹਸਮੁੱਖ ਐਸ ਪਟੇਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਟੇਲ 2012 ਵਿਚ ਵਿਧਾਇਕ ਚੁਣੇ ਗਏ ਸਨ ਅਤੇ ਇਸ ਤੋਂ ਬਾਅਦ ਸਾਲ 2017 ਵਿਚ ਫਿਰ ਵਿਧਾਨਸਭਾ ਚੋਣਾਂ ਜਿੱਤੇ ਸਨ।

ਅਹਿਮਦਾਬਾਦ ਦੇ ਪੂਰਬ ਹਿੱਸੇ ਤੋਂ ਸਾਂਸਦ ਪਰੇਸ਼ ਰਾਵਲ ਨੇ ਖੁਦ ਚੋਣਾਂ ਨਾ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ। ਰਾਵਲ ਨੇ ਪਹਿਲਾਂ ਹੀ ਕਿਹਾ ਸੀ ਕਿ ਫਿਲਮਾਂ ਵਿਚ ਵਿਅਸਤ ਹੋਣ ਕਰਕੇ ਉਹ ਲੋਕ ਸਭਾ ਚੋਣਾਂ ਨਹੀਂ ਲੜਨਾ ਚਾਹੁੰਦੇ। ਭਾਜਪਾ ਨੇ ਉਸ ਦੀ ਗੱਲ ਮੰਨ ਲਈ ਸੀ। ਰਾਵਲ ਨੇ ਕਿਹਾ ਸੀ ਕਿ ਮੈਂ ਪਾਰਟੀ ਨੂੰ ਚਾਰ ਪੰਜ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ।

 



 

 

ਪਰ ਆਖਰੀ ਫੈਸਲਾ ਪਾਰਟੀ ਦਾ ਹੀ ਹੋਵੇਗਾ। ਐਚਐਸ ਪਟੇਲ ਫਾਰਮ ਦਾਖਲ ਕਰਨਗੇ। ਪਰੇਸ਼ ਰਾਵਲ ਇਸ ਸਮੇਂ ਉਸ ਦੇ ਨਾਲ ਹੀ ਰਹਿਣਗੇ। ਰਾਵਲ ਨੇ ਟਵੀਟ ਕੀਤਾ ਹੈ ਅਹਿਮਦਾਬਾਦ ਪੂਰਬ ਸੀਟ ਤੋਂ ਭਾਜਪਾ ਉਮੀਦਵਾਰ ਐਚਐਸ ਪਟੇਲ ਨੂੰ ਵਧਾਈ ਦੇਣ ਅਤੇ ਸਮਰਥਨ ਕਰਨ ਲਈ ਚੇਨੱਈ ਤੋਂ ਅਪਣੇ ਸੰਸਦੀ ਚੋਣ ਖੇਤਰ ਜਾ ਰਿਹਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਹ ਵੱਡੇ ਅੰਤਰ ਨਾਲ ਚੋਣਾਂ ਜਿੱਤਣਗੇ।

ਕਾਂਗਰਸ ਨੇ ਇਸ ਸੀਟ ਤੋਂ ਪਾਟੀਦਾਰ ਰਾਖਵਾਂਕਰਣ ਅੰਦੋਲਨ ਦੇ ਹਾਰਦਿਕ ਪਟੇਲ ਅਤੇ ਸਹਿਯੋਗੀ ਗੀਤਾ ਪਟੇਲ ਨੂੰ ਟਿਕਟ ਦਿੱਤਾ ਸੀ। ਅਜਿਹੇ ਵਿਚ ਭਾਜਪਾ ਲਈ ਇਸ ਸੀਟ ਤੋਂ ਪਟੇਲ ਸਮੁਦਾਇ ਨਾਲ ਸਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਉਤਾਰਨਾ ਜ਼ਰੂਰੀ ਹੋ ਗਿਆ। ਇਸ ਸੀਟ ਤੇ ਪਟੇਲ ਮਤਦਾਤਾਵਾਂ ਦਾ ਦਬਦਬਾ ਹੈ। ਕਾਂਗਰਸ ਨੇ ਸਾਂਸਦੀ ਸੀਟ ਤੋਂ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਖਿਲਾਫ ਵਿਧਾਇਕ ਸੀਜੇ ਚਾਵੜਾ ਨੂੰ ਉਤਾਰਿਆ ਹੈ। ਕਾਂਗਰਸ ਹੁਣ ਤੱਕ ਕਰੀਬ 10 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਚੁੱਕੀ ਹੈ।