ਕੋਰੋਨਾ ਮਰੀਜਾਂ ਦੇ ਇਲਾਜ ਲਈ 250 ਕਿਮੀ ਦੂਰ ਪਹੁੰਚੀ 8 ਮਹੀਨੇ ਦੀ ਗਰਭਵਤੀ ਨਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਪੂਰੀ ਦੁਨੀਆ ਵਿਚ ਤਬਾਹੀ ਮਚੀ ਹੋਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਪੂਰੀ ਦੁਨੀਆ ਵਿਚ ਤਬਾਹੀ ਮਚੀ ਹੋਈ ਹੈ। ਉੱਥੇ ਹੀ ਭਾਰਤ  ਵਿਚ ਵੀ ਇਸ ਦਾ ਕਹਿਰ ਜਾਰੀ  ਹੈ। ਉੱਥੇ ਹੀ ਡਾਕਟਰ, ਨਰਸਾਂ, ਪੁਲਿਸ ਕਰਮਚਾਰੀ ਤੇ ਸਫਾਈ ਕਰਮਚਾਰੀ ਵੀ ਕੋਰੋਨਾ ਵਾਇਰਸ ਮਹਾਮਾਰੀ ਦਾ  ਮੁਕਾਬਲਾ  ਕਰ ਰਹੇ ਹਨ। ਇਹ ਲੋਕ ਅਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਦਿਨ-ਰਾਤ ਲੋਕਾਂ ਦੀ ਮਦਦ ਵਿਚ ਜੁਟੇ ਹੋਏ ਹਨ। 

ਅਜਿਹੀ ਹੀ ਇਕ ਉਦਾਹਰਣ ਤਮਿਲਨਾਡੂ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਨਰਸ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਮਦਦ ਲਈ 250 ਕਿਲੋਮੀਟਰ ਦਾ ਸਫਰ ਕਰਕੇ ਹਸਪਤਾਲ ਪਹੁੰਚੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਨਰਸ 8 ਮਹੀਨੇ ਦੀ ਗਰਭਵਤੀ ਹੈ। ਪਰ ਅਪਣੀ ਡਿਊਟੀ ਨੂੰ ਤਰਜੀਹ ਦੇ ਕੇ ਇਹ ਨਰਸ ਹਸਪਤਾਲ ਪਹੁੰਚੀ। 

ਦੱਸਿਆ ਜਾ ਰਿਹਾ ਹੈ ਕਿ ਨਰਸ ਦਾ ਨਾਂਅ ਵਿਨੋਥਿਨੀ ਹੈ, ਜੋ 8 ਮਹੀਨੇ ਦੀ ਗਰਭਵਤੀ ਹੈ। ਉਸ ਦੀ ਉਮਰ 25 ਸਾਲ ਹੈ। ਵਿਨੋਥਿਨੀ ਨੇ ਇਸ ਮੁਸ਼ਕਿਲ ਘੜੀ ਵਿਚ ਮਰੀਜਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਮੀਡੀਆ ਰਿਪੋਰਟ ਮੁਤਾਬਕ ਵਿਨੋਥਿਨੀ ਤਿਰੂਚਿ ਵਿਚ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਸੀ। 

1 ਅਪ੍ਰੈਲ ਨੂੰ ਰਾਮਨਾਥਪੁਰਮ ਦੇ ਸਿਹਤ ਸੇਵਾ ਦੇ ਸੰਯੁਕਤ ਨਿਰਦੇਸ਼ਕ ਦਾ ਫੋਨ ਆਇਆ, ਜਿਸ ਤੋਂ ਬਾਅਦ ਵਿਨੋਥਿਨੀ ਨੇ ਮਰੀਜਾਂ ਦੀ ਸੇਵਾ ਕਰਨ ਦਾ ਫੈਸਲਾ ਲਿਆ। ਨਰਸ ਦੇ ਇਸ ਫੈਸਲੇ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ ਅਤੇ ਉਸ ਦੀ ਤੰਦਰੁਸਤੀ ਲਈ ਪ੍ਰਾਥਨਾ ਕਰ ਰਿਹਾ ਹੈ। ਨਰਸ ਦੇ ਇਸ ਫੈਸਲੇ ਵਿਚ ਉਸ ਦਾ ਪਰਿਵਾਰ ਵੀ ਪੂਰਾ-ਪੂਰਾ ਸਾਥ ਦੇ ਰਿਹਾ ਹੈ।