ਮੁੰਬਈ ਹਵਾਈ ਅੱਡੇ ‘ਤੇ ਤੈਨਾਤ 11 ਜਵਾਨਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਹਵਾਈ ਅੱਡੇ ‘ਤੇ ਤੈਨਾਤ ਸੀਆਈਐਸਐਫ ਦੇ 11 ਜਵਾਨਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ।

Photo

ਨਵੀਂ ਦਿੱਲੀ: ਮੁੰਬਈ ਹਵਾਈ ਅੱਡੇ ‘ਤੇ ਤੈਨਾਤ ਸੀਆਈਐਸਐਫ ਦੇ 11 ਜਵਾਨਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਦਰਅਸਲ ਮੁੰਬਈ ਹਵਾਈ ਅੱਡੇ ‘ਤੇ ਤੈਨਾਤ ਇਕ ਹੀ ਸੀਆਈਐਸਐਫ ਜਵਾਨ ਪਾਜ਼ੀਟਿਵ ਪਾਇਆ ਗਿਆ ਸੀ। ਉਹ ਅਪਣੀ ਕਲੋਨੀ ਗਿਆ ਅਤੇ ਉੱਥੇ 10 ਹੋਰ ਲੋਕਾਂ ਨੂੰ ਸੰਕਰਮਿਤ ਕਰ ਆਇਆ।

ਹੁਣ ਨਵੀਂ ਮੁੰਬਈ ਦੇ ਕੰਲਮਬੋਲੀ ਵਿਚ ਸੀਆਈਐਸਐਫ ਕਲੋਨੀ ਨੂੰ ਸੀਲ ਕਰ ਦਿੱਤ ਗਿਆ ਹੈ। ਮੀਡੀਆ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਵਿਚੋਂ ਕੁੱਲ਼ 142 ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ। ਇਹਨਾਂ ਵਿਚੋਂ ਚਾਰ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਅਤੇ ਬਾਕੀ ਲੋਕਾਂ ਦਾ ਟੈਸਟ ਬੀਤੇ ਦਿਨ ਪਾਜ਼ੀਟਿਵ ਪਾਇਆ ਗਿਆ ਹੈ। ਦੂਜੀ ਵਾਰ ਟੈਸਟ ਨੈਗੇਟਿਵ ਆਇਆ ਸੀ।

ਇਸ ਤੋਂ ਬਾਅਦ ਜਦੋਂ ਤੀਜੀ ਵਾਰ ਸੈਂਪਲ ਨੂੰ ਟੈਸਟ ਲਈ ਭੇਜਿਆ ਗਿਆ ਤਾਂ ਹਾਲੇ ਤੱਕ ਉਸ ਦੀ ਜਾਣਕਾਰੀ ਨਹੀਂ ਆਈ ਹੈ। ਦੱਸ ਦਈਏ ਕਿ ਸੀਆਈਐਸਐਫ ਦੇ ਜਵਾਨ ਸਰਕਾਰ ਬਿਲਡਿੰਗ, ਦਿੱਲੀ ਮੈਟਰੋ ਅਤੇ ਹਵਾਈਅੱਡੇ ‘ਤੇ ਵੀ ਡਿਊਟੀ ਕਰਦੇ ਹਨ। ਮਹਾਰਾਸ਼ਟਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਵਿਚ ਕੋਵਿਡ -19 ਦੇ ਕੁੱਲ 423 ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਹੁਣ ਤੱਕ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ 198 ਕੇਸ ਸਾਹਮਣੇ ਆਏ ਹਨ। ਪੁਣੇ ਵਿਚ 63 ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦਾ ਅੰਕੜਾ ਹੁਣ 2800 ਦੇ ਪਾਰ ਪਹੁੰਚ ਚੁੱਕਾ ਹੈ। ਉੱਥੇ ਹੀ ਇਸ ਵਾਇਰਸ ਕਾਰਨ 56 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਲਾਜ ਤੋਂ ਬਾਅਦ ਕੁੱਲ 26 ਮਰੀਜ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਤਮਿਲਨਾਡੂ (411)ਅਤੇ ਤੀਜੇ ਨੰਬਰ ‘ਤੇ ਦਿੱਲੀ (384) ਹੈ।