ਹੁਣ ਰੋਬੋਟ ਕਰਨਗੇ ਕਰੋਨਾ ਦੇ ਮਰੀਜ਼ਾ ਦੀ ਸਾਂਭ-ਸੰਭਾਲ
2 ਡਾਕਟਰਾਂ ਸਮੇਤ 10 ਸਟਾਫ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਭੇਜੇ ਗਏ ਹਨ।
ਚੰਡੀਗੜ੍ਹ : ਕਰੋਨਾ ਵਾਇਰਸ ਜਿੱਥੇ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਉੱਥੇ ਹੀ ਇਸ ਵਾਇਰਸ ਦੇ ਫੈਲਣ ਦਾ ਜਿਅਦਾ ਖਤਰਾ ਉਨ੍ਹਾਂ ਡਾਕਟਰਾਂ ਵਿਚ ਰਹਿੰਦਾ ਹੈ ਜਿਹੜੇ ਦਿਨ-ਰਾਤ ਇਸ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਲੱਗੇ ਹੋਏ ਹਨ। ਕਿਉਂਕਿ ਇਹ ਡਾਕਟਰ ਹਰ-ਰੋਜ ਦਿਨ ਵਿਚ ਕਈ ਵਾਰ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿਚ ਆਉਂਦੇ ਹਨ। ਇਸ ਰਿਸਕ ਨੂੰ ਘੱਟ ਕਰਨ ਦੇ ਲਈ ਜੀ.ਐੱਮ.ਸੀ.ਐੱਚ ਦੇ ਡਾਕਟਰਾਂ ਨੇ ਲਾਈਲ ਫੋਲੋਇੰਗ ਰੋਬੋਟ ਬਣਾਇਆ ਹੈ ਜੋ ਕਰੋਨਾ ਦੇ ਮਰੀਜ਼ਾਂ ਤੱਕ ਬਿਨਾ ਰਿਸਕ ਦੇ ਖਾਣਾਂ ਅਤੇ ਹਰ ਜਰੂਰਤ ਦੀਆਂ ਚੀਜਾਂ ਪਹੁੰਚਾਵੇਗਾ। ਨਿਊਰੋਲੋਜਿਸਟ ਡਾ. ਨਿਸਿਤ ਸਾਵਲ ਦੇ ਅੰਡਰ ਡਾ. ਹਰਗੁਣ ਸਿੰਘ ਅਤੇ ਡਾ. ਤਨਿਸ਼ ਮੋਦੀ ਵੱਲੋਂ ਇਸ ਨੂੰ ਦੋ ਹਫਤਿਆਂ ਵਿਚ ਤਿਆਰ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਕਰੋਨਾ ਦੇ ਮਰੀਜ਼ਾਂ ਤੱਕ ਚੀਜਾਂ ਪਹੁੰਚਾਉਣ ਵਾਲਾ ਜੀ.ਐੱਮ.ਸੀ.ਐੱਚ ਪਹਿਲਾ ਹਸਪਤਾਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਵਾਇਸ ਇਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਜਿਸ ਕਰਕੇ ਕਰੋਨਾ ਦੇ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਵਿਚ ਇਸ ਦੇ ਫੈਲਣ ਦਾ ਜਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਵੀ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਹਸਪਤਾਲਾ ਵਿਚ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਜਾ ਰਹੇ।
ਡਾਕਟਰਾਂ ਨੂੰ ਬਿਨਾ ਕਿਸੇ ਪ੍ਰੋਟੇਕਟਿਵ ਕਿਟ ਦੇ ਭਾਵ ਐੱਨ-95 ਮਾਸਕ ਅਤੇ ਸੂਟ ਦੇ ਹੀ ਕਰੋਨਾ ਦੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੀ ਇਕ ਤਾਜ਼ਾ ਮਾਮਲੇ ਵਿਚ ਹੁਸ਼ਿਆਰਪੁਰ ਦੇ ਇਕ ਪੌਜਟਿਵ ਮਰੀਜ਼ ਦੇ ਸੰਪਰਕ ਵਿਚ ਆਏ ਨਵਾਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਮੇਤ 10 ਸਿਹਤ ਕਰਮੀਆਂ ਨੂੰ ਕੁਆਰੰਟੀਨ ਵਿਚ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਅਫ਼ਸਰ ਦੇ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ ਰੋੜ ਦੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ਿਲ੍ਹਾਂ ਹੁਸ਼ਿਆਰਪੁਰ ਦਾ ਇਕ ਸ਼ੱਕੀ ਮਰੀਜ਼ ਇਲਾਜ ਦੇ ਲਈ ਆਇਆ ਸੀ
ਪਰ ਜੋ ਬਾਅਦ ਵਿਚੋਂ ਉੱਥੇ ਫਰਾਰ ਹੋ ਗਿਆ ਅਤੇ ਬਾਅਦ ਵਿਚ ਸਿਹਤ ਵਿਭਾਗ ਵੱਲੋਂ ਫੜ ਕੇ ਉਸ ਨੂੰ ਕੁਆਰੰਟੀਨ ਕੀਤਾ ਗਿਆ ਸੀ। ਅੱਜ ਉਸ ਦੀ ਰਿਪੋਰਟ ਪੌਜਟਿਵ ਆਉਣ ਤੇ 2 ਡਾਕਟਰਾਂ ਸਮੇਤ 10 ਸਟਾਫ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਭੇਜੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।