ਮੱਧ ਪ੍ਰਦੇਸ਼ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਦੀ ਚਪੇਟ 'ਚ ਆਏ ਚਾਰ ਲੋਕ ਬੁਰੀ ਤਰ੍ਹਾ ਝੁਲਸੇ

Hospital fire in Madhya Pradesh

 ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ਵਿਚ ਭਿਆਨਕ ਹਾਦਸਾ ਵਾਪਰਿਆ ਗਿਆ। ਦਰਅਸਲ,  ਉਜੈਨ ਦੇ  ਇਕ ਹਸਪਤਾਲ ਵਿਚ ਅੱਗ ਲੱਗ ਗਈ। ਅੱਗ ਐਤਵਾਰ ਸਵੇਰੇ ਸਾਢੇ 11 ਵਜੇ ਸ਼ਹਿਰ ਦੇ  ਪਾਟੀਦਾਰ ਹਸਪਤਾਲ ਵਿਖੇ ਲੱਗੀ।

 

 

ਹਸਪਤਾਲ ਵਿੱਚ ਦਾਖਲ ਮਰੀਜ਼ ਅੱਗ ਦੀ ਚਪੇਟ ਵਿੱਚ ਆ ਗਏ। ਇਸ ਦੌਰਾਨ ਹਸਪਤਾਲ ਦੇ ਆਈਸੀਯੂ ਵਾਰਡ ਦੇ ਬਿਸਤਰੇ ਸਣੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਾਰੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ।

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਵਿਚੋਂ ਕਈ ਮਰੀਜ਼ ਕੋਰੋਨਾ ਸੰਕਰਮਿਤ ਸਨ। ਅੱਗ ਦੀ ਚਪੇਟ ਵਿਚ ਆਏ ਚਾਰ ਮਰੀਜ਼ ਬੁਰੀ ਤਰ੍ਹਾਂ ਝੁਲਸ ਗਏ ਜਿਹਨਾਂ ਨੂੰ ਨੇੜਲੇ ਗੁਰੂ ਨਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਲਗਭਗ ਇੱਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।