8 ਅਪ੍ਰੈਲ ਤੋਂ ਪਹਿਲਾਂ ਬਾਂਦਾ ਜੇਲ੍ਹ ’ਚ ਹੋਵੇਗੀ ਮੁਖ਼ਤਾਰ ਅੰਸਾਰੀ ਦੀ ਵਾਪਸੀ
ਪੰਜਾਬ ਸਰਕਾਰ ਦੇ ਅੱਪਰ ਮੁੱਖ ਸਕੱਤਰ ਗ੍ਰਹਿ ਨੇ ਉੱਤਰ ਪ੍ਰਦੇਸ਼ ਦੇ ਅਪਰ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੂੰ ਲਿਖਿਆ ਪੱਤਰ
ਲਖਨਊ - ਉੱਤਰ ਪ੍ਰਦੇਸ਼ ਦੀ ਰਾਜਨੀਤੀ ’ਚ ਲੰਬੇ ਸਮੇਂ ਤੋਂ ਵੱਡੀ ਤਬਾਹੀ ਮਚਾਉਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਜਲਦ ਹੀ ਪੰਜਾਬ ਤੋਂ ਉੱਤਰ ਪ੍ਰਦੇਸ਼ ਵਾਪਸ ਭੇਜਿਆ ਜਾਵੇਗਾ। ਪੰਜਾਬ ਦੀ ਰੋਪੜ ਜੇਲ੍ਹ ’ਚ ਲੰਬੇ ਸਮੇਂ ਤੋਂ ਬੰਦ ਮੁਖ਼ਤਾਰ ਅੰਸਾਰੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉੱਤਰ ਪ੍ਰਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਮੁਖਤਾਰ ਅੰਸਾਰੀ ਦੀ ਕੋਸ਼ਿਸ਼ ਅਸਫ਼ਲ ਹੋ ਗਈ।
ਪੰਜਾਬ ਸਰਕਾਰ ਦਾ ਪੱਤਰ ਅੱਪਰ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੂੰ ਮਿਲਿਆ ਹੈ। ਪੱਤਰ ਵਿਚ ਮੁਖਤਾਰ ਅੰਸਾਰੀ ਨੂੰ ਅੱਠ ਅਪ੍ਰੈਲ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੂੰ ਹੈਂਡਓਵਰ ਕਰਨ ਦਾ ਜ਼ਿਕਰ ਹੈ। ਮਊ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਬਾਹੂਬਲੀ ਮੁਖ਼ਤਾਰ ਅੰਸਾਰੀ ਦੀ ਕਸਟਡੀ ਬਦਲਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖਿਆ ਹੈ।
ਬਾਹੂਬਲੀ ਮੁਖ਼ਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ’ਚ ਰੱਖਿਆ ਜਾਵੇਗਾ। ਉਥੇ ਵੀ ਸੁਰੱਖਿਆ ਦੇ ਇੰਤਜ਼ਾਮ ਕਾਫੀ ਸਖ਼ਤ ਕਰ ਦਿੱਤੇ ਗਏ ਹਨ। ਬਾਂਦਾ ਜੇਲ੍ਹ ਦੇ ਬਾਹਰ ਦੋ ਪੁਲਿਸ ਚੌਕੀਆਂ ਬਣਾਈਆਂ ਗਈਆਂ ਹਨ, ਜਿਥੇ ਪੀਏਸੀ ਦੀ ਬਟਾਲੀਅਨ ਨੂੰ ਤੈਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਅੱਪਰ ਮੁੱਖ ਸਕੱਤਰ ਗ੍ਰਹਿ ਨੇ ਉੱਤਰ ਪ੍ਰਦੇਸ਼ ਦੇ ਅਪਰ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੂੰ ਪੱਤਰ ਲਿਖਿਆ ਹੈ।
ਜਿਸ ’ਚ ਮੁਖ਼ਤਾਰ ਅੰਸਾਰੀ ਦਾ ਹੈਂਡਓਵਰ ਅੱਠ ਅਪ੍ਰੈਲ ਤੋਂ ਪਹਿਲਾਂ ਲੈਣ ਦਾ ਨਿਰਦੇਸ਼ ਹੈ। ਪੰਜਾਬ ਦੇ ਰੋਪੜ ਜ਼ਿਲ੍ਹਾ ਰੂਪਨਗਰ ਜੇਲ੍ਹ ’ਚ ਬੰਦ ਮੁਖ਼ਤਾਰ ਅੰਸਾਰੀ ਨੂੰ ਅੱਠ ਅਪ੍ਰੈਲ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਪੁਲਿਸ ਨੂੰ ਸੌਂਪਿਆ ਜਾਵੇਗਾ। ਬਾਂਦਾ ਜੇਲ੍ਹ ’ਚ ਸ਼ਿਫਟ ਹੋਣ ਤੋਂ ਬਾਅਦ ਮੁਖ਼ਤਾਰ ਅੰਸਾਰੀ ਪੰਜਾਬ ਦੇ ਕੇਸ ’ਚ 12 ਅਪ੍ਰੈਲ ਦੀ ਸੁਣਵਾਈ ’ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਵੇਗਾ।