Trending News: ਪਤਨੀ ਨੂੰ ਰੇਲਵੇ ਸਟੇਸ਼ਨ ਛੱਡਣਾ ਪਤੀ ਨੂੰ ਪਿਆ ਮਹਿੰਗਾ ,ਵਾਪਰਿਆ ਅਜਿਹਾ ਭਾਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤਨੀ ਨੂੰ ਸਟੇਸ਼ਨ ਛੱਡਣ ਆਇਆ ਸ਼ਖਸ ਖੁਦ ਹੀ ਟਰੇਨ 'ਚ ਹੋ ਗਿਆ ਬੰਦ , ਬੇਟੀ ਨੇ ਸ਼ੇਅਰ ਕੀਤੀ ਪੋਸਟ

train

Trending News : ਜਦੋਂ ਘਰ ਦਾ ਕੋਈ ਵੀ ਵਿਅਕਤੀ ਸ਼ਹਿਰ ਤੋਂ ਬਾਹਰ ਜਾਂਦਾ ਹੈ ਤਾਂ ਲੋਕ ਅਕਸਰ ਉਨ੍ਹਾਂ ਨੂੰ ਸਟੇਸ਼ਨ 'ਤੇ ਛੱਡਣ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਆਪਣਾ ਸਾਮਾਨ ਲਿਜਾਣ 'ਚ ਕੋਈ ਦਿੱਕਤ ਨਾ ਆਵੇ। ਰੇਲ ਦੇ ਡੱਬੇ ਦੀ ਖਿੜਕੀ ਤੋਂ ਹੱਥ ਹਿਲਾ ਕੇ ਜਾਣ ਵਾਲੇ ਵਿਅਕਤੀ ਨੂੰ ਯਾਤਰਾ ਲਈ ਵਿਦਾ ਕੀਤਾ ਜਾਂਦਾ ਹੈ ਪਰ ਕਈ ਵਾਰ ਲੋਕ ਉਨ੍ਹਾਂ ਦਾ ਸਮਾਨ ਸੈੱਟ ਕਰਨ ਲਈ ਖ਼ੁਦ ਟਰੇਨ ਵਿੱਚ ਚੜ੍ਹ ਜਾਂਦੇ ਹਨ ਅਤੇ ਕਈ ਵਾਰ ਟਰੇਨ ਚੱਲ ਪੈਂਦੀ ਹੈ ਅਤੇ ਕਾਹਲੀ -ਕਾਹਲੀ ਵਿੱਚ ਉਤਰਨਾ ਪੈਂਦਾ ਹੈ। ਇਹੀ ਗਲਤੀ ਇਕ ਵਿਅਕਤੀ ਨੂੰ ਮਹਿੰਗੀ ਪੈ ਗਈ ਹੈ।

 

ਕੋਸ਼ਾ ਨਾਂ ਦੀ ਲੜਕੀ ਨੇ ਆਪਣੇ ਮਾਪਿਆਂ ਨਾਲ ਹੋਈ ਇਸ ਘਟਨਾ ਨੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਪਹਿਲੀ ਵਾਰ ਵੰਦੇ ਭਾਰਤ ਟਰੇਨ ਵਿੱਚ ਵਡੋਦਰਾ ਤੋਂ ਮੁੰਬਈ ਜਾਣਾ ਸੀ। ਜਦੋਂ ਕੋਸ਼ਾ ਦੇ ਪਿਤਾ ਉਸਦੀ  ਮਾਂ ਦਾ ਸਮਾਨ ਰੇਲਗੱਡੀ ਵਿੱਚ ਸੈੱਟ ਕਰਨ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੇਲਗੱਡੀ ਦਾ ਆਟੋਮੈਟਿਕ ਦਰਵਾਜ਼ਾ ਬੰਦ ਹੋ ਗਿਆ ਹੈ , ਟਰੇਨ ਚੱਲ ਚੁੱਕੀ ਸੀ ਅਤੇ ਉਹ ਅੰਦਰ ਹੀ ਰਹਿ ਗਿਆ ਸੀ। ਇਸ ਸਬੰਧੀ ਜਦੋਂ ਟੀਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਦੇਰ ਹੋ ਚੁੱਕੀ ਸੀ ਅਤੇ ਟਰੇਨ ਨੇ ਰਫ਼ਤਾਰ ਫੜ ਲਈ ਹੈ ,ਇਸ ਲਈ ਕੁਝ ਨਹੀਂ ਕੀਤਾ ਜਾ ਸਕਦਾ।

 

ਨਤੀਜਾ ਇਹ ਹੋਇਆ ਕਿ ਕੋਸ਼ਾ ਦੇ ਪਿਤਾ ਨੂੰ ਮੁੰਬਈ ਜਾ ਰਹੀ ਟਰੇਨ ਰਾਹੀਂ ਅਗਲੇ ਸਟੇਸ਼ਨ ਸੂਰਤ ਤੱਕ ਸਫਰ ਕਰਨਾ ਪਿਆ। ਕੋਸ਼ਾ ਨੇ ਆਪਣੇ ਪਿਤਾ ਦੇ ਮੈਸੇਜ ਦਾ ਸਕਰੀਨਸ਼ਾਟ ਆਪਣੇ ਪਰਿਵਾਰਕ ਵਟਸਐਪ ਗਰੁੱਪ 'ਚ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਨੇ ਆਪਣੀ ਪਤਨੀ ਨਾਲ ਫੋਟੋ ਦੇ ਹੇਠਾਂ ਮਜ਼ੇ 'ਚ ਲਿਖਿਆ ਸੀ - ਇੱਕ ਹੀ ਦਿਨ 'ਚ ਵੰਦੇ ਭਾਰਤ ਅਤੇ ਸ਼ਤਾਬਦੀ ਦਾ ਸਫ਼ਰ ਕਰ ਲਿਆ।

 

ਜਦੋਂ ਕੋਸ਼ਾ ਦੀ ਇਹ ਪੋਸਟ ਵਾਇਰਲ ਹੋਈ ਤਾਂ ਲੋਕਾਂ ਨੇ ਇਸ 'ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕਈ ਲੋਕਾਂ ਨੇ ਇਸ ਨੂੰ ਜੋੜੇ ਦਾ ਰੋਮਾਂਟਿਕ ਸਫਰ ਦੱਸਿਆ ਅਤੇ ਕਈਆਂ ਨੇ ਕਿਹਾ ਕਿ ਇਸ ਉਮਰ 'ਚ ਅਜਿਹਾ ਐਡਵੈਂਚਰ ਮਿਲਣਾ ਵੀ ਗਜ਼ਬ ਹੈ।