Supreme Court: ਸੁਪਰੀਮ ਕੋਰਟ ਦੇ ਜੱਜ ਆਪਣੀ ਜਾਇਦਾਦ ਦਾ ਵੇਰਵਾ ਕਰਨਗੇ ਜਨਤਕ
ਵੈੱਬਸਾਈਟ ’ਤੇ ਲਿਖਿਆ ਗਿਆ ਹੈ,‘‘ਇਸ ’ਚ ਭਾਰਤ ਦੇ ਚੀਫ਼ ਜਸਟਿਵ ਵਲੋਂ ਕੀਤੇ ਗਏ ਐਲਾਨ ਵੀ ਸ਼ਾਮਲ ਹਨ।
Supreme Court judges to make their assets public: ਨਿਆਂਪਾਲਿਕਾ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਜੱਜਾਂ ਨੇ ਅਹੁਦਾ ਸੰਭਾਲਦੇ ਹੀ ਜਨਤਕ ਤੌਰ ’ਤੇ ਅਪਣੀ ਜਾਇਦਾਦ ਦਾ ਐਲਾਨ ਕਰਨ ’ਤੇ ਸਹਿਮਤੀ ਜਤਾਈ ਹੈ। ਪੂਰਨ ਬੈਂਚ ਦੀ ਇਕ ਬੈਠਕ ’ਚ ਸੁਪਰੀਮ ਕੋਰਟ ਦੇ ਜੱਜਾਂ ਨੇ ਅਪਣੀ ਜਾਇਦਾਦ ਦਾ ਪ੍ਰਗਟਾਵਾ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਦਾ ਵੇਰਵਾ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪੋਲਡ ਕੀਤਾ ਗਿਆ।
ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਜਾਇਦਾਦ ਦਾ ਐਲਾਨ ਕਰਨਾ ਸਵੈ-ਇੱਛਾ ਆਧਾਰ ’ਤੇ ਹੋਵੇਗਾ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਸਮੇਤ ਸੁਪਰੀਮ ਕੋਰਟ ਦੇ 30 ਜੱਜਾਂ ਨੇ ਅਪਣੀ ਜਾਇਦਾਦ ਐਲਾਨ ਕੀਤਾ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ਅਨੁਸਾਰ ਸੁਪਰੀਮ ਕੋਰਟ ਦੀ ਪੂਰਨ ਬੈਂਚ ਨੇ ਇਹ ਸੰਕਲਪ ਲਿਆ ਹੈ ਕਿ ਜੱਜਾਂ ਨੂੰ ਅਹੁਦਾ ਸੰਭਾਲਦੇ ਸਮੇਂ ਅਪਣੀ ਜਾਇਦਾਦ ਦਾ ਐਲਾਨ ਕਰਨਾ ਚਾਹੀਦਾ, ਜਦੋਂ ਵੀ ਕੋਈ ਮਹੱਤਵਪੂਰਨ ਜਾਇਦਾਦ ਇਕੱਠੀ ਕੀਤੀ ਜਾ ਤਾਂ ਇਸ ਦਾ ਐਲਾਨ ਚੀਫ਼ ਜਸਟਿਸ ਦੇ ਸਾਹਮਣੇ ਕਰਨਾ ਚਾਹੀਦਾ।
ਵੈੱਬਸਾਈਟ ’ਤੇ ਲਿਖਿਆ ਗਿਆ ਹੈ,‘‘ਇਸ ’ਚ ਭਾਰਤ ਦੇ ਚੀਫ਼ ਜਸਟਿਵ ਵਲੋਂ ਕੀਤੇ ਗਏ ਐਲਾਨ ਵੀ ਸ਼ਾਮਲ ਹਨ।