ਈ.ਪੀ.ਐਫ਼.ਓ. ਨੇ ਖ਼ੁਦ ਮੰਨਿਆ ਹੈਕਰਜ਼ ਨੇ ਆਧਾਰ ਸੀਡਿੰਗ ਪੋਰਟਲ ਤੋਂ ਚੋਰੀ ਕੀਤਾ ਡੈਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈ.ਟੀ ਮੰਤਰਾਲੇ ਨੂੰ ਲਿਖੇ ਗਏ ਇਕ ਪੱਤਰ ਮੁਤਾਬਕ ਹੈਕਰਜ਼ ਨੇ ਈ.ਪੀ.ਐਫ਼.ਓ. ਦੇ ਅਧਾਰ ਸੀਡਿੰਗ ਪੋਰਟਲ ਤੋਂ ਡੈਟਾ ਚੁਰਾਇਆ ਹੈ।

Aadhar Data Leak Case

ਨਵੀਂ ਦਿੱਲੀ, 3 ਮਈ: ਈ.ਪੀ.ਐਫ਼.ਓ. ਨਾਲ ਜੁੜੇ 2.7 ਕਰੋੜ ਲੋਕਾਂ ਦੇ ਡੈਟਾ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਹਰਕਤ 'ਚ ਆਇਆ ਹੈ। ਆਈ.ਟੀ ਮੰਤਰਾਲੇ ਨੂੰ ਲਿਖੇ ਗਏ ਇਕ ਪੱਤਰ ਮੁਤਾਬਕ ਹੈਕਰਜ਼ ਨੇ ਈ.ਪੀ.ਐਫ਼.ਓ. ਦੇ ਅਧਾਰ ਸੀਡਿੰਗ ਪੋਰਟਲ ਤੋਂ ਡੈਟਾ ਚੁਰਾਇਆ ਹੈ। ਕਰਮਚਾਰੀਆਂ ਦੇ ਅਧਾਰ ਡੈਟਾ ਲੀਕ ਹੋਣ ਦੀ ਖ਼ਬਰ 'ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨੇ ਅਪਣੇ ਆਨਲਾਈਨ ਜਨਰਲ ਸੇਵਾ ਕੇਂਦਰ ਜਿਸ ਨੂੰ ਸੀ.ਐਸ.ਸੀ. ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਦੀਆਂ ਸੇਵਾਵਾਂ ਰੋਕ ਦਿਤੀਆਂ ਹਨ। ਵਿਭਾਗ ਦਾ ਹੈ ਕਿ ਸੀ.ਐਸ.ਸੀ. ਦੀ 'ਸੰਵੇਦਨਸ਼ੀਲਤਾ ਦੀ ਜਾਂਚ' ਚੱਲਣ ਤਕ ਇਸ ਸੇਵਾਵਾਂ ਨੂੰ ਰੋਕਿਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਡੈਟਾ ਲੀਕ ਦੀਆਂ ਖ਼ਬਰਾਂ ਤੋਂ ਬਾਅਦ ਸਰਕਾਰ ਨੂੰ ਸਾਫ਼ ਕਿਹਾ ਗਿਆ ਕਿ ਡੈਟਾ ਲੀਕ ਨਹੀਂ ਹੋਇਆ ਹੈ।

ਖ਼ਬਰਾਂ ਆ ਰਹੀਆਂ ਸਨ ਕਿ ਨਾਲ ਸ਼ੇਅਰ ਧਾਰਕਾਂ ਦਾ ਡੈਟਾ ਚੋਰੀ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸੀ.ਐਸ.ਈ. ਦੀਆਂ ਸੇਵਾਵਾਂ ਬੰਦ ਕਰਨ ਦੇ ਫ਼ੈਸਲੇ 'ਤੇ ਈ.ਪੀ.ਐਫ਼.ਓ. ਨੇ ਬਿਆਨ ਜਾਰੀ ਕਰ ਕਿਹਾ ਕਿ ਡੈਟਾ ਜਾਂ ਸਾਫ਼ਟਵੇਅਰ ਦੀ ਸੰਵੇਦਨਸ਼ੀਲਤਾ ਨੂੰ ਲੈ ਕੇ ਚਿਤਾਵਨੀ ਇਕ ਇੱਕ ਆਮ ਪ੍ਰਬੰਧਕੀ ਪ੍ਰਕਿਰਿਆ ਹੈ। ਇਸ ਅਧਾਰ 'ਤੇ ਸੀ.ਐਸ.ਸੀ. ਜ਼ਰੀਏ ਦਿਤੀ ਜਾਣ ਵਾਲੀ ਸੇਵਾਵਾਂ ਨੂੰ 22 ਮਾਰਚ 2018 ਤੋਂ ਰੋਕ ਦਿਤਾ ਗਿਆ ਹੈ। ਈ.ਪੀ.ਐਫ਼.ਓ. ਨੇ ਕਿਹਾ ਕਿ ਡੈਟਾ ਲੀਕ ਦੀ ਹੁਣ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ। ਈ.ਪੀ.ਐਫ਼.ਓ. ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਚਿੰਤਾ ਦੀ ਜ਼ਰੂਰਤ ਨਹੀਂ ਹੈ। ਡੈਟਾ ਲੀਕ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਹਰ ਸੰਭਵ ਉਪਾਅ ਕੀਤੇ ਗਏ ਹਨ। ਭਵਿੱਖ 'ਚ ਇਸ ਬਾਰੇ ਚੇਤੰਨਤਾ ਵਰਤੀ ਜਾਵੇਗੀ। (ਏਜੰਸੀ)