ਸੱਭ ਤੋਂ ਵੱਡੇ 18 ਡਿਫ਼ਾਲਟਰਾਂ ਦੇ ਪਾਸਪੋਰਟ ਜ਼ਬਤ ਕਰੇ ਸਰਕਾਰ : ਸੰਜੈ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਸਰਕਾਰੀ ਬੈਂਕਾਂ ਦੇ ਸੱਭ ਤੋਂ...

Sanjay Singh

ਨਵੀਂ ਦਿੱਲੀ, 4 ਮਈ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਸਰਕਾਰੀ ਬੈਂਕਾਂ ਦੇ ਸੱਭ ਤੋਂ ਵੱਡੇ 18 ਡਿਫ਼ਾਲਟਰਾਂ ਦੀ ਸੂਚੀ ਦਿੰਦੇ ਹੋਏ ਸਰਕਾਰ ਤੋਂ ਇਨ੍ਹਾਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ। ਸੰਜੈ ਸਿੰਘ ਨੇ ਸੀਬੀਆਈ ਅਤੇ ਈਡੀ ਦੇ ਨਿਰਦੇਸ਼ਕ ਨੂੰ ਚਿਠੀ ਲਿਖ ਕੇ ਕਿਹਾ ਕਿ ਸਾਰੀਆਂ ਕੰਪਨੀਆਂ ਦੇ ਮਾਲਕ ਸਰਕਾਰੀ ਬੈਂਕਾਂ ਤੋਂ ਵੱਡੀ ਗਿਣਤੀ 'ਚ ਕਰਜ਼ ਲੈ ਕੇ ਦੇਸ਼ ਤੋਂ ਫ਼ਰਾਰ ਹੋ ਗਏ ਹਨ।

ਇਸ ਨਾਲ ਜਨਤਾ ਦੀ ਪੂੰਜੀ ਦਾ ਵੱਡਾ  ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਕਰੋੜ ਰੁਪਏ ਦੇ ਬੈਂਕ ਡਿਫ਼ਾਲਟਰ ਅੰਬਾਨੀ ਅਤੇ ਅਡਾਨੀ 'ਤੇ ਸਰਕਾਰ ਕਦੋਂ ਕਾਰਵਾਈ ਕਰੇਗੀ। ਕੀ ਸੀਬੀਆਈ ਪੂੰਜੀਦਾਰਾਂ ਦੇ ਵਿਦੇਸ਼ ਭੱਜਣ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕ ਡਿਫ਼ਾਲਟਰਾਂ ਦੇ ਪਾਸਪੋਰਟ ਜ਼ਬਤ ਕਰਨ।

ਉਨ੍ਹਾਂ ਨੇ ਕਿਹਾ ਕਿ ਉਦਯੋਗਪਤੀ ਵਿਜੈ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ, ਲਲਿਤ ਮੋਦੀ, ਕੈਲਾਸ਼ ਅਗਰਵਾਲ, ਨੀਲੇਸ਼ ਪਾਰਿਖ਼, ਕਿਰਨ ਮਹਿਤਾ ਅਤੇ ਬਲਰਾਮ ਗਰਗ ਸਹਿਤ ਹੋਰ ਤਮਾਮ ਲੋਕ ਫ਼ਰਜੀਵਾੜੇ ਦੇ ਸਹਾਰੇ ਸਰਕਾਰੀ ਬੈਂਕਾਂ ਤੋਂ ਕਰਜ਼ ਲੈ ਕੇ ਭੱਜ ਗਏ ਅਤੇ ਇਨ੍ਹਾਂ ਦੇ ਦੇਸ਼ ਛੱਡਣ ਤੋਂ ਬਾਅਦ ਕਾਨੂੰਨ ਕੁਝ ਵੀ ਕਰ ਪਾਉਣ 'ਚ ਅਸਮਰਥ ਹੋ ਜਾਂਦਾ ਹੈ।

ਸਿੰਘ ਨੇ ਕਿਹਾ ਕਿ ਇਹਨਾਂ ਡਿਫ਼ਾਲਟਰਾਂ 'ਤੇ 8.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਬਾਕੀ ਹੈ। ਇਹ ਪੈਸਾ ਬੈਂਕਾਂ ਦਾ ਨਹੀਂ, ਜਨਤਾ ਦਾ ਹੈ ਅਤੇ ਜਨਤਾ ਦਾ ਨੁਮਾਇੰਦਾ ਹੋਣ ਕਾਰਨ ਇਸ ਮੁੱਦੇ ਨੂੰ ਚੁਕਣਾ ਉਨ੍ਹਾਂ ਦਾ ਫ਼ਰਜ਼ ਹੈ। ਸੂਚੀ 'ਚ ਰਿਲਾਇੰਸ, ਅਡਾਨੀ, ਜੇਪੀ ਅਤੇ ਐਸਾਰ ਗਰੁਪ ਸਹਿਤ ਹੋਰ ਮੁੱਖ ਕੰਪਨੀਆਂ ਦੇ ਮਾਲਕਾਂ ਦੇ ਨਾਮ ਸ਼ਾਮਲ ਹਨ।